ਇਸਲਾਮਾਬਾਦ (ਸਮਾਜ ਵੀਕਲੀ): ਨਕਦੀ ਦੀ ਘਾਟ ਸਹਿ ਰਹੇ ਪਾਕਿਸਤਾਨ ਨੂੰ ਏਸ਼ੀਅਨ ਵਿਕਾਸ ਬੈਂਕ ਨੇ ਅਮਰੀਕੀ ਡਾਲਰ 1.543 ਬਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਕਰਜ਼ੇ ਨਾਲ ਪਾਕਿਸਤਾਨ ਸਰਕਾਰ ਵੱਲੋਂ ਦੇਸ਼ ਦੇ ਊਰਜਾ ਖੇਤਰ, ਸੜਕਾਂ, ਸਿਵਲ ਤੇ ਸਿਹਤ ਬੁਨਿਆਦੀ ਢਾਚੇਂ ਦਾ ਵਿਕਾਸ ਕੀਤਾ ਜਾਵੇਗਾ। ਇਸ ਕਰਜ਼ੇ ਦੇ ਸਬੰਧ ਵਿਚ ਏਸ਼ੀਅਨ ਵਿਕਾਸ ਬੈਂਕ ਦੇ ਡਾਇਰੈਕਟਰ ਯੋਂਗ ਯੇ ਤੇ ਪਾਕਿਸਤਾਨ ਦੇ ਸਕੱਤਰ (ਆਰਥਿਕ ਮਾਮਲੇ) ਮੀਆਂ ਅਸਾਦ ਹਾਇਊਦੀਨ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਅਯੂਬ ਖਾਨ ਨੇ ਇਸ ਆਰਥਿਕ ਮਦਦ ਲਈ ਏਸ਼ੀਅਨ ਵਿਕਾਸ ਬੈਂਕ ਦਾ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly