*ਸ. ਮੁਲਤਾਨੀ ਜਿਹੇ ਯੋਗ ਤੇ ਮਿਹਨਤੀ ਪੁਲਿਸ ਅਫਸਰਾਂ ਦੀ ਹਰ ਸਮਾਜ ਨੂੰ ਲੋੜ-ਡਾ. ਕਨਿਸ਼*
ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਸਬ ਇੰਸਪੈਕਟਰ ਬਨਣ ‘ਤੇ ਕਨਿਸ਼ ਹਸਪਤਾਲ ਨਗਰ ਰੋਡ ਅੱਡਾ ਨੇੜੇ ਫਿਲੌਰ ਵਾਲਾ ਅੱਪਰਾ ਦੇ ਐੱਮ. ਡੀ ਡਾ. ਕਨਿਸ਼ ਵਲੋਂ ਬਹੁਤ ਬਹੁਤ ਮੁਬਾਰਕਬਾਦ ਤੇ ਵਧਾਈਆਂ ਦਿੱਤੀਆਂ ਗਈਆਂ | ਬੀਤੇ ਦਿਨੀਂ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ ਜਲੰਧਰ (ਦਿਹਾਤੀ) ਤੇ ਸ੍ਰੀ ਮੁਖਤਿਆਰ ਰਾਏ ਐੱਸ. ਪੀ ਹੈੱਡਕੁਆਰਟਰ ਨੇ ਤਰੱਕੀ ਦੇ ਕੇ ਸਟਾਰ ਲਗਾਏ ਸਨ | ਇਸ ਮੌਕੇ ਬੋਲਦਿਆਂ ਡਾ. ਕਨਿਸ਼ ਨੇ ਕਿਹਾ ਕਿ ਸ. ਮੁਲਤਾਨੀ ਜਿਹੇ ਯੋਗ ਤੇ ਮਿਹਨਤੀ ਪੁਲਿਸ ਅਫਸਰਾਂ ਦੀ ਹਰ ਇਲਾਕੇ ਨੂੰ ਲੋੜ ਹੈ ਤਾਂ ਕਿ ਗੁੰਡਾ ਤੇ ਗਲਤ ਅਨਸਰਾਂ ਨੂੰ ਨੱਥ ਪਾਈ ਜਾ ਸਕੇ | ਉਨਾਂ ਅੱਗੇ ਕਿਹਾ ਕਿ ਨਸ਼ਾ ਇਸ ਸਮਾਜ ਲਈ ਕੋਹੜ ਦੀ ਤਰਾਂ ਹੈ ਤੇ ਸ. ਮੁਲਤਾਨੀ ਨੇ ਇਲਾਕੇ ‘ਚ ਨਸ਼ੇ ਨੂੰ ਖਤਮ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ | ਡਾ. ਕਨਿਸ਼ ਨੇ ਅੱਗੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਕਾਰਣ ਹੀ ਸਾਡਾ ਸਮਾਜ ਖੁੱਲ ਕੇ ਵਿਚਰ ਸਕਦਾ ਹੈ ਤੇ ਆਪਣਾ ਹਰ ਦਿਨ ਇੱਕ ਤਿਉਹਾਰ ਦੀ ਤਰਾਂ ਮਨਾ ਸਕਦਾ ਹੈ | ਸਿ ਲਈ ਸ. ਮੁਲਤਾਨੀ ਜਿਹੇ ਮਿਹਨਤੀ ਪੁਲਿਸ ਅਫਸਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਵਲੋਂ ਬਣਦਾ ਮਾਣ ਸਨਮਾਨ ਦੇਣਾ ਉਨਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly