(ਸਮਾਜ ਵੀਕਲੀ) *ਡਾਕਟਰ ਅੰਬੇਡਕਰ ਜੀ ਨੇ14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧੰਮ ਦੀ ਦੀਕਸ਼ਾ ਲਈ ਸੀ।–ਐਡਵੋਕੇਟ ਸਾਂਪਲਾ। ਜਲੰਧਰ ,12 ਅਕਤੂਬਰ (ਪਰਮਜੀਤ ਜੱਸਲ )-ਪੰਜਾਬ ਬੁੱਧਿਸ਼ਟ ਸੋਸਾਇਟੀ (ਰਜਿ.) ਪੰਜਾਬ ਅਤੇ ਭਿਖਸ਼ੂ ਸੰਘ ਪੰਜਾਬ ਵੱਲੋਂ ‘ਸਮਰਾਟ ਅਸ਼ੋਕ ਵਿਜੈ ਦਸਮੀ’ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਵਿਖੇ ਬਹੁਤ ਸ਼ਰਧਾ ਅਤੇ ਧੂਮ -ਧਾਮ ਨਾਲ ਮਨਾਈ ਗਈ ।ਇਸ ਮੌਕੇ ਭਿਖਸ਼ੂ ਪ੍ਰਗਿਆ ਬੋਧੀ ਅਤੇ ਭਿਖਸ਼ੂ ਦਰਸ਼ਨਦੀਪ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਮਰਾਟ ਅਸ਼ੋਕ ਨੇ ਕਲਿੰਗਾ ਯੁੱਧ ਜਿੱਤਣ ਤੋਂ ਬਾਅਦ ਯੁੱਧ ਨੂੰ ਸਦਾ ਲਈ ਤਿਆਗ ਦਿੱਤਾ ਅਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਉੱਪਰ ਚੱਲਣ ਦਾ ਨਿਸ਼ਚਾ ਕੀਤਾ ।ਜਿਸ ਨੂੰ “ਅਸ਼ੋਕ ਵਿਜੇੈ ਦਸਮੀ ” ਵਜੋਂ ਮਨਾਇਆ ਜਾਂਦਾ ਹੈ ।
ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਵੀ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧੰਮ ਦੀ ਦੀਕਸ਼ਾ ਲਈ ਸੀ। ਇਸ ਨੂੰ ਵੀ ਅਸ਼ੋਕਾ ਵਿਜੇ ਦਸਮੀ ਵਜੋਂ ਭਾਰਤ ਵਿੱਚ ਮਨਾਇਆ ਜਾਂਦਾ ਹੈ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਮਾਨਯੋਗ ਡਾ. ਹਰਬੰਸ ਲਾਲ ਵਿਰਦੀ ਇੰਗਲੈਂਡ ਨੇ ਕਿਹਾ ਕਿ ਸਾਨੂੰ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣਾ ਚਾਹੀਦਾ ਹੈ ਕਿਉਂਕਿ ਬਾਬਾ ਸਾਹਿਬ ਦਾ ਸੁਪਨਾ ਪੂਰੇ ਦੇਸ਼ ਨੂੰ ਬੁੱਧਮਈ ਬਣਾਉਣ ਦਾ ਸੀ।ਸਮਾਗਮ ਵਿੱਚ ਭਿਖਸ਼ੂ ਧੰਮਦੀਪ ਮਹਾਂਥੇਰੋ (ਗਾਜੀਆਬਾਦ); ਭਿਖਸ਼ੂ ਬੁੱਧਾਂਕੁਰ ਥੇਰੋ, ਭਿਖਸ਼ੂ ਪ੍ਰਗਿਆ ਰਤਨ (ਆਗਰਾ), ਭਿਖਸ਼ੂ ਚੰਦਰ ਕੀਰਤੀ ਥੇਰੋ (ਤਰਖਾਣ ਮੁਜਾਰਾ) , ਭਿਖਸ਼ੂ ਮੇਧੰਕਰ (ਬਰੇਲੀ ),ਸ਼ਰਾਮਣੇਰ ਧੰਮ ਬੋਧੀ ਆਦਿ ਭਿਖਸ਼ੂਆਂ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ‘ਤੇ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨਾਲ ਸਬੰਧਿਤ ਸਾਹਿਤ ਸਮੱਗਰੀ ਦੇ ਸਟਾਲ ਵੀ ਲਗਾਏ ਗਏ ਸਨ। ਅੱਖਾਂ ਦੇ ਮਾਹਿਰ ਡਾ. ਚਰਨਜੀਤ ਸਿੰਘ ਵੱਲੋਂ ਫਰੀ ਚੈੱਕਅੱਪ ਕੈਂਪ ਲਗਾਇਆ ਗਿਆ । ਮਰੀਜ਼ਾਂ ਨੂੰ ਮੁਫਤ ਦਵਾਈਆਂ ,ਐਨਕਾਂ ਵੰਡੀਆਂ ਗਈਆਂ ।ਭਾਰਤ ਮੌਰੀਆ ਸੰਘ ਪੰਜਾਬ ਵੱਲੋਂ ਸੰਗਤਾਂ ਲਈ ਚਾਹ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ‘ਤੇ ਡਾ. ਹਰਬੰਸ ਲਾਲ ਦੀਆਂ ਲਿਖੀਆਂ ਚਾਰ ਕਿਤਾਬਾਂ ਦਾ ਲੋਕ ਅਰਪਣ ਵੀ ਕੀਤਾ ਗਿਆ। ਡਾ. ਹਰਦੀਪ ਸਿੱਧੂ ਜੀ ਨੇ ਪਾਲੀ ਭਾਸ਼ਾ ‘ਚ ਬੁੱਧ ਸਾਹਿਤ ਨੂੰ ਸਧਾਰਨ ਅਤੇ ਸਰਲ ਭਾਸ਼ਾ ਵਿੱਚ ਕਰਨ ਲਈ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ‘ਤੇ ਉਪਾਸਕਾਂ ਵੱਲੋਂ ਲੰਗਰ ਵੀ ਵਰਤਾਇਆ ਗਿਆ ।ਇਸ ਸਮਾਗਮ ਵਿੱਚ ਸ੍ਰੀ ਸ਼ਾਮ ਲਾਲ ਨਿਊਜ਼ੀਲੈਂਡ ,ਡਾ. ਹਰਬੰਸ ਲਾਲ ਵਿਰਦੀ ਇੰਗਲੈਂਡ, ਮਨੋਜ ਕੁਮਾਰ ਐਸ.ਡੀ.ਓ. ,ਰਾਮ ਦਾਸ ਗੁਰੂ ,ਸ੍ਰੀਮਤੀ ਮੀਨੂ ਬੋਧ, ਨਿਤਿਨ ਥਾਬਲਕੇ ,ਸੁਰਿੰਦਰ ਸਿੰਘ ,ਬੰਸੀ ਲਾਲ ਪ੍ਰੇਮੀ, ਡਾ. ਤ੍ਰਿਭਵਨ ,ਵਿਨੋਦ ਗੌਤਮ, ਰਾਮ ਨਰਾਇਣ ਅਤੇ ਹੋਰ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly