ਐਸ਼ ,ਸੀ .,ਬੀ. ਸੀ. ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਦੇ ਮੋਰਿੰਡਾ ਵਿੱਖੇ ਸਟੇਟ ਪੱਧਰੀ ਧਰਨੇ ਵਿੱਚ ਉਮੜੀ ਹਜਾਰਾਂ ਦੀ ਭੀੜ, ਜ਼ਬਰਦਸਤ ਧੱਕਾ ਮੁੱਕੀ ਉਪਰੰਤ ਮੁੱਖ ਮੰਤਰੀ ਸਾਹਿਬ ਨਾਲ ਅੱਜ ਸਾਮ ਦੀ ਹੀ ਮੀਟਿੰਗ ਹੋਈ ਤਹਿ ਸਲਾਣਾਂ, ਕੈਥ

5 ਦਸੰਬਰ ਤੋਂ ਮੋਰਿੰਡਾ ਵਿੱਖੇ ਪੱਕਾ ਮੋਰਚਾ ਅਤੇ ਚੱਲ ਰਹੀ ਹੈ ਲੜੀਵਾਰ ਭੁੱਖ ਹੜਤਾਲ ।

ਮੋਰਿੰਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ)-ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਅਤੇ ਲੋਕ ਏਕਤਾ ਫਰੰਟ, ਪੰਜਾਬ ਵੱਲੋਂ ਅੱਜ ਮੋਰਿੰਡਾ ਵਿਖੇ 85ਵੀਂ ਸੋਧ ਲਾਗੂ ਕਰਵਾਉਣ ਅਤੇ ਹੋਰ ਸੰਵਿਧਾਨਿਕ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸ ਵਿੱਚ ਪੂਰੇ ਪੰਜਾਬ ਵਿਚ ਹਜਾਰਾਂ ਦੀ ਗਿਣਤੀ ਵਿਚ ਕਰਮਚਾਰੀਆਂ, ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਭਾਗ ਲਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੰਟ ਦੇ ਸੂਬਾ ਕਨਵੀਨਰ ਸ੍ਰੀ ਅਵਤਾਰ ਸਿੰਘ ਕੈਂਥ, ਸ੍ਰੀ ਬਲਜੀਤ ਸਿੰਘ ਸਲਾਣਾ, ਨਾਰੰਗ ਸਿੰਘ, ਡਾ. ਭਗਵੰਤ, ਸਿੰਘ, ਗੁਰਬਖਸਾ ਰਾਮ, ਜਤਿੰਦਰ ਸਿੰਘ, ਸੰਦੀਪ ਚੌਧਰੀ, ਰਵਿੰਦਰ ਸਿੰਘ ਬੀਕਾ ਅਤੇ ਮੁੱਖ ਆਰਗਨਾਈਜਰ ਸ੍ਰੀ ਲਛਮਣ ਸਿੰਘ ਨਬੀਪੁਰ ਨੇ ਦੱਸਿਆ ਕਿ ਜੇਕਰ ਤੁਰੰਤ ਪੰਜਾਬ ਸਰਕਾਰ ਵੱਲੋਂ 85ਵੀਂ ਸੋਧ ਲਾਗੂ ਕਰਨ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਨਾ ਕੀਤੀਆਂ ਅਤੇ ਬਾਕੀ ਮੰਗਾਂ ਲਈ ਪੈਨਲ ਮੀਟਿੰਗ ਨਾ ਦਿੱਤੀ ਗਈ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫਰੰਟ ਵੱਲੋਂ ਪੰਜਾਬ ਕਾਂਗਰਸ ਪਾਰਟੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ।ਅਤੇ ਇਹਨਾਂ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਹਲਕਿਆਂ ਅੰਦਰ ਲਗਾਤਾਰ ਝੰਡੇ ਮਾਰਚ ਕੱਢ ਕੇ ਲੋਕਾਂ ਨੂੰ ਅਸਲੀਅਤ ਦੱਸੀ ਜਾਵੇਗੀ ।

ਇਥੇ ਇਹ ਵੀ ਵਰਣਨਯੋਗ ਹੈ ਕਿ ਫਰੰਟ ਵੱਲੋਂ ਮਿਤੀ 5.12.21 ਤੋਂ ਚਮਕੌਰ ਰੋਡ, ਮੋਰਿੰਡਾ ਵਿਖੇ ਪੱਕਾ ਮੋਰਚਾ ਅਤੇ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ ।

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਮਿਤੀ 18.11.21 ਅਤੇ 11.12.21 ਨੂੰ ਫਰੰਟ ਦੇ ਅਹੁਦੇਦਾਰਾਂ ਨਾਲ ਕੀਤੀ ਗਈ ਮੀਟਿੰਗ ਵਿੱਚ ਇਹ ਮੰਨਿਆਂ ਸੀ ਕਿ ਬਹੁਤ ਜਲਦ ਪੰਜਾਬ ਸਰਕਾਰ ਸਮੁੱਚੇ ਵਰਗ ਦੇ ਲੋਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਚਲੀਆਂ ਆ ਰਹੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰੇਗੀ । ਜਿਨ੍ਹਾਂ ਵਿੱਚ 85ਵੀਂ ਸਵਿਧਾਨਕ ਸੋਧ ਸਬੰਧੀ ਤੁਰੰਤ ਨੋਟੀਫਿਕੇਸਨ ਜਾਰੀ ਕਰਨਾ, ਰਾਖਵਾਂਕਰਨ, ਬਜਟ,ਬੈਕਲਾਗ, ਤਰੱਕੀਆਂ, ਕੱਚੇ ਮੁਲਾਜਮ ਪੱਕੇ ਕਰਨਾ, ਆਦਿ ਮੁੱਦਿਆਂ ਤੇ ਪੈਨਲ ਮੀਟਿੰਗ ਕਰਨਾਂ ਪਰੰਤੂ ਐਨਾ ਸਮਾਂ ਬੀਤ ਜਾਣ ਤੇ ਵੀ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਮਜਬੂਰਨ ਫਰੰਟ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਫਰੰਟ ਦੀਆਂ ਪ੍ਰਮੁੱਖ ਮੰਗਾਂ ਅੰਦਰ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਨਾ, ਆਬਾਦੀ ਦੇ ਅਧਾਰ ਤੇ ਰਾਖਵਾਂਕਰਨ ਲਾਗੂ ਕਰਨਾ, 10,10.14 ਦਾ ਪੱਤਰ ਰੱਦ ਕਰਨਾ, ਪੁਰਾਣੀ ਪੈਨਸਨ ਬਹਾਲ ਕਰਨਾ,ਗਰੁੱਪ ਬੀ, ਸੀ ਅਤੇ ਡੀ ਵਿਚ ਤਰੱਕੀ ਵਿੱਚ ਰਾਖਵਾਂਕਰਨ 20%ਕਰਨਾ, ਪੱਛੜੇ ਵਰਗਾ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨਾ, ਨੌਕਰੀਆਂ ਵਿੱਚ ਅਪਲਾਈ ਕਰਨ ਸਮੇਂ ਐਸ.ਸੀ.ਬੀ.ਸੀ ਵਰਗ ਲਈ 10% ਅੰਕਾਂ ਦੀ ਛੋਟ ਦੇਣਾ, ਐਸ.ਸੀ.ਬੀ.ਸੀ. ਵਰਗਾਂ ਲਈ ਆਬਾਦੀ ਅਨੁਸਾਰ ਬਜਟ ਅਲਾਟ ਕਰਨਾ, ਬੈਕਲਾਗ ਪੂਰਾ ਕਰਨਾ ਆਦਿ ਸ਼ਾਮਲ ਹਨ । ਜਬਰਦਸਤ ਧਰਨੇ ਮਾਰਚ ਉਪਰੰਤ ਮੌਕੇ ਤੇ ਹਾਜਰ ਤਹਿਸੀਲਦਾਰ ਸਾਹਿਬ ਵੱਲੋਂ ਫਰੰਟ ਲਈ ਅੱਜ ਸਾਮ 8 ਵਜੇ ਦੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਗਿਆ।

ਅੱਜ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਮੇਜ ਲਾਲ ਹੀਰ ,ਜ਼ਿਲਾ ਪ੍ਰਧਾਨ ਜਲੰਧਰ ,ਜਸਬੀਰ ਚੌਹਾਨ ,ਬਲਾਕ ਪ੍ਰਧਾਨ ਲੋਹੀਆਂ ,ਦੇਵਰਾਜ ਬਲਾਕ ਪ੍ਰਧਾਨ ਸ਼ਾਹਕੋਟ, ਅਮਰਜੀਤ ਪੰਡੋਰੀ ,ਜਸਵੀਰ ਸਿੰਘ ,ਵਿਜੇ ਕੁਮਾਰ ,ਬਲਵਿੰਦਰ ਕੁਮਾਰ, ਗੁਰਦੇਵ ਸਿੰਘ, ਰਣਜੀਤ ਸਿੰਘ,ਸਤਵਿੰਦਰ ਸਿੰਘ ,ਗੁਰਦੇਵ ਰਾਮ ਚਿੱਟੀ ,ਰਾਮ ਸਿੰਘ ਤੇਜ਼ੀ , ਗੁਰਦੇਵ ਚਿੱਟੀ,ਰਮੇਸ਼, ਰਮੇਸ਼ ਕੁਮਾਰ, ਰਤਨ ਲਾਲ , ਅਨਿਲ ਕੁਮਾਰ , ਰਾਕੇਸ਼ ਕੁਮਾਰ ਆਦਿ ਸ਼ਾਮਲ ਹੋਏ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਬਣਨ ’ਤੇ ਸਕੂਲ-ਹਸਪਤਾਲ ਬਣਾਵਾਂਗੇ: ਅਰਵਿੰਦ ਕੇਜਰੀਵਾਲ
Next articleਮੁਲਾਜ਼ਮ ਪੱਕੇ ਕਰਨ ਬਾਰੇ ਚੰਨੀ ਨੇ ਝੂਠ ਬੋਲਿਆ: ਸੁਖਬੀਰ