ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ

ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਖਾਲਸੇ ਦੀ ਜਨਮ – ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਨਵਾਂਸ਼ਹਿਰ ਦੇ ਖੇਤਰ ਸ਼੍ਰੀ ਅਨੰਦਪੁਰ ਸਾਹਿਬ ਦੇ ਪਰਿਵਾਰਕ ਖੇਡ ਮੇਲੇ ਦੇ ਸਮਾਗਮ ਦੌਰਾਨ ਇਸ ਬਹੁਤ ਮਹਾਨ ਧਾਰਮਿਕ ਸੰਸਥਾ ਵੱਲੋਂ ਵਾਤਾਵਰਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਆਸਰਾ ਫਾਊਂਡੇਸ਼ਨ ( ਰਜਿ. ) ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਹਰਾ- ਭਰਾ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।ਇਸ ਮੌਕੇ ਡਾ.ਹਰਦਿਆਲ ਸਿੰਘ ਪੰਨੂ (ਸਾਬਕਾ ਗਵਰਨਰ ਅਲਾਇੰਸ ਕਲੱਬ ਇੰਟਰਨੈਸ਼ਨਲ), ਆਤਮਾ ਸਿੰਘ ਘਟੀਵਾਲ (ਸਾਬਕਾ ਪ੍ਰਧਾਨ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ), ਜਸਵਿੰਦਰ ਸਿੰਘ ਰਤਨ (ਪ੍ਰਧਾਨ ਅਲਾਇੰਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ, ਮਾਸਟਰ ਰਣਜੀਤ ਸਿੰਘ ਸੈਣੀ (ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ), ਮਹਿੰਦਰ ਮੋਹਨ ਸਿੰਘ (ਸਾਬਕਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) , ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ , ਸਾਬਕਾ ਪ੍ਰਧਾਨ ਨਵੀਨ ਕੁਮਾਰ, ਦਵਿੰਦਰਪਾਲ ਸਿੰਘ, ਅੰਕੁਸ਼ ਕੁਮਾਰ, ਡਾ. ਮਨਦੀਪ ਸਿੰਘ, ਪ੍ਰਸ਼ਾਂਤ ਵੋਹਰਾ, ਅਜੇ ਕੁਮਾਰ, ਜਸਦੀਪ ਸਿੰਘ ਧਾਲੀਵਾਲ, ਸਤਿੰਦਰ ਪਾਲ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਗੰਗੂਵਾਲ, ਕੰਵਲਜੀਤ ਸਿੰਘ, ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਅਜੇ ਬੈਂਸ, ਤੇਜਪਾਲ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੈ ਪ੍ਰਤਾਪ ਸੇਵਾ ਸੋਸਾਇਟੀ ਭੇਟਾਂ ਵੱਲੋਂ ਸਵਰਗੀ ਜੈ ਪ੍ਰਤਾਪ ਸਿੱਧੂ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ
Next articleਪਿੰਡ ਬਢੇਲਾ ਵਿਧਾਨ ਸਭਾ ਹਲਕਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਭਾਰਤ ਦੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ।