ਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲਾ ਭਾਜਪਾ ਵਿੱਚ ਬੁਖਲਾਹਟ ਦੀ ਨਿਸ਼ਾਨੀ ਕਿ੍ਸ਼ਨ ਕੁਮਾਰ ਬਿੱਟੂ , ਹਰਵਿੰਦਰ ਸਿੰਘ ਮਠਾੜੂ

(ਸਮਾਜ ਵੀਕਲੀ)-ਮਹਿਤਪੁਰ,(ਸੁਖਵਿੰਦਰ ਸਿੰਘ ਖਿੰੰਡਾ) ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਆਮ ਆਦਮੀ ਪਾਰਟੀ ਦੇ ਕਿ੍ਸ਼ਨ ਕੁਮਾਰ ਅਤੇ ਹਰਵਿੰਦਰ ਸਿੰਘ ਮਠਾੜੂ ਨੇ ਕਿਹਾ ਭਾਜਪਾ ਵਰਕਰਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਤੇ ਪੁਲਿਸ ਦੀ ਹਾਜ਼ਰੀ ਵਿੱਚ ਜਾਨੀ ਮਾਲੀ ਨੁਕਸਾਨ ਦੀ ਨੀਯਤ ਨਾਲ ਹਮਲਾ ਕਰਨਾ ਜਿਥੇ ਸ਼ਰਮਨਾਕ ਕਰਤੂਤ ਹੈ ਉਥੇ ਪੰਜਾਬ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਭਾਜਪਾ ਦੀ ਕਰਾਰੀ ਹਾਰ ਦੀ ਬੁਖਲਾਹਟ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਜਰੀਵਾਲ ਦੀਆਂ ਗਰੰਟੀਆ ਸਕੀਮਾਂ ਅਤੇ ਨੀਤੀਆਂ ਤੋਂ ਘਬਰਾਹਟ ਵਿਚ ਹੈ। ਤੇ ਇਸੇ ਘਬਰਾਹਟ ਇਸ ਉਹ ਦਿਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਵਿੱਚ ਅੜਚਨਾਂ ਪੈਦਾ ਕਰ ਰਹੇ ਹਨ। ਜੋ ਅਤਿ ਨਿੰਦਣਯੋਗ ਹੈ। ਤੇ ਆਮ ਆਦਮੀਂ ਪਾਰਟੀ ਦੇ ਵਰਕਰਾਂ ਵੱਲੋਂ ਇਸ ਦੀ ਇਨਸਾਨੀਅਤ ਨਾਤੇ ਪੁਰਜ਼ੋਰ ਨਿਖੇਦੀ ਕੀਤੀ ਜਾਂਦੀ ਹੈ। ਇਸ ਮੌਕੇ ਜਲੰਧਰ ਪ੍ਰਧਾਨ ਐਸ ਸੀ ਵਿੰਗ ਕਿ੍ਸ਼ਨ ਕੁੁਮਾਰ ਬਿੱਟੂ ਅਤੇ ਦਿਆਲ ਸਿੰਘ ਜੱਜ ਹਾਜ਼ਰ ਸਨ।

01 ਚੰਦੀ 01

ਫੋਟੋ ਕੈਪਸਨ:- ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਮਠਾੜੂ , ਕਿ੍ਸ਼ਨ ਕੁਮਾਰ ਬਿੱਟੂ, ਦਿਆਲ ਸਿੰਘ ਜੱਜ ਸਮੇਤ ਪ੍ਰੈਸ ਬਿਆਨ ਜਾਰੀ ਕਰਦੇ ਹੋਏ।

ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਦੋਵਾਲ ਸਕੂਲ ਦੇ ਅਧਿਆਪਕ ਸਟਾਫ਼ ਨੇ ਸਕੂਲ਼ ਵਿੱਚ ਲਗਵਾਇਆ ਜਨਰੈਟਰ
Next articleਇਲਾਹੀ ਸ਼ਖਸੀਅਤ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਲਘੂ ਕਾਵਿ-ਜੀਵਨੀ) ਦਾ ਪੋਸਟਰ ਰਿਲੀਜ਼