ਸੈਦੋਵਾਲ ਸਕੂਲ ਦੇ ਅਧਿਆਪਕ ਸਟਾਫ਼ ਨੇ ਸਕੂਲ਼ ਵਿੱਚ ਲਗਵਾਇਆ ਜਨਰੈਟਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦੋਵਾਲ (ਕਪੂਰਥਲਾ) ਵਿਖੇ ਨਵੇਂ ਜਨਰੇਟਰ ਦਾ ਉਦਘਾਟਨ ਕਰਦੇ ਹੋਏ ਜ਼ਿਲਾ ਸਿੱਖਿਆ ਅਧਿਕਾਰੀ ਅਤੇ ਸਕੂਲ਼ ਸਟਾਫ਼

ਜਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦੀਪ ਗਿੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਥਿੰਦ ਨੇ ਕੀਤਾ ਉਦਘਾਟਨ

ਕਪੂਰਥਲਾ,(ਕੌੜਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ( ਕਪੂਰਥਲਾ) ਵਿਖੇ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਦੀ ਅਗਵਾਈ ਹੇਠ ਸਕੂਲ਼ ਦੇ ਸਟਾਫ਼ ਵੱਲੋਂ ਸਾਂਝੇ ਤੌਰ ਉੱਤੇ ਪੈਸੇ ਇੱਕਠੇ ਕਰ ਕੇ ਸਕੂਲ ਵਿੱਚ ਲਗਭਗ 1.75 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਜੈਨਰੇਟਰ ਲਗਵਾਇਆ ਗਿਆ, ਜਿਸਦਾ ਉਦਘਾਟਨ ਅੱਜ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਗੁਰਦੀਪ ਸਿੰਘ ਗਿੱਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ) ਬਿਕਰਮਜੀਤ ਸਿੰਘ ਥਿੰਦ ਨੇ ਸਾਂਝੇ ਤੌਰ ਉੱਤੇ ਕਰਦਿਆਂ ਸਕੂਲ਼ ਦੇ ਅਧਿਆਪਕ ਸਟਾਫ਼ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਕੂਲ਼ ਵਿੱਚ ਨਵੇਂ ਵਿਦਿਅਕ ਸੈਸ਼ਨ 2022- 23 ਲਈ ਨਵਾਂ ਦਾਖ਼ਲਾ ਸ਼ੁਰੂ ਕਰਨ ਲਈ ਪ੍ਰੇਰਿਆ
ਸਕੂਲ਼ ਦੇ ਸਟਾਫ਼ ਮੈਂਬਰ ਵਿਕਾਸ ਭਾਂਬੀ, ਨਰਿੰਦਰ ਸਿੰਘ, ਬਲਦੇਵ ਸਿੰਘ, ਅਰਵਿੰਦਰ ਸਿੰਘ, ਪ੍ਰੀਤਮ ਸਿੰਘ, ਮੈਡਮ ਜਤਿੰਦਰ ਕੌਰ , ਮੈਡਮ ਨਿਕਿਤਾ ਸ਼ਰਮਾ, ਵਿਵੇਕ ਆਨੰਦ,ਸੁਰਿੰਦਰ ਪਾਲ, ਹਰਪਾਲ ਸਿੰਘ, ਮੈਡਮ ਕੁਲਵਿੰਦਰ ਕੌਰ, ਮੈਡਮ ਬੇਅੰਤ ਕੌਰ, ਮੈਡਮ ਸੁਖਦੇਵ ਕੌਰ, ਮੈਡਮ ਅਮਰਜੀਤ ਕੌਰ,ਦਵਿੰਦਰ ਸਿੰਘ, ਮੈਡਮ ਸਿਮਰਨ ਵਾਲੀਆ, ਮੈਡਮ ਪੂਜਾ, ਮੈਡਮ ਰਣਜੀਤ ਕੌਰ, ਮੈਡਮ ਸੁਖਜੀਤ ਕੌਰ, ਕੁਲਬੀਰ ਸਿੰਘ, ਬਲਵਿੰਦਰ ਸਿੰਘ, ਮੈਡਮ ਸੁਖਵਿੰਦਰ ਕੌਰ, ਮਨੀਸ਼ ਸ਼ਰਮਾ, ਸ਼ਿਵ ਨਾਥ,ਬਖਸ਼ੀਸ਼ ਸਿੰਘ, ਅਮਨਦੀਪ ਸਿੰਘ। ਮੈਡਮ ਰੇਖਾ ਸ਼ਰਮਾ ਆਦਿ ਤੋਂ ਇਲਾਵਾ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸ਼ਾਮ ਸੁੰਦਰ, ਸਰਪੰਚ ਰਣਜੀਤ ਸਿੰਘ ਅਤੇ ਕਿਸਾਨ ਆਗੂ ਰਾਣਾ ਸੈਦੋਵਾਲ ਆਦਿ ਦੀ ਹਾਜ਼ਰੀ ਦੌਰਾਨ ਸਕੂਲ਼ ਦੇ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਨੇ ਆਖਿਆ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਦੀ ਬਹੁਤ ਕਿੱਲਤ ਰਹਿੰਦੀ ਹੈ, ਇਸ ਲਈ ਸਕੂਲ਼ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਨਰੇਟਰ ਮੁੱਖ ਲੋੜ ਸੀ ਜਿਸ ਨੂੰ ਪੂਰਾ ਕਰਨ ਲਈ ਸਕੂਲ ਦੇ ਸਟਾਫ਼ ਨੇ ਖੁਦ ਹੀ ਹੰਭਲਾ ਮਾਰਿਆ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੂੰ ਹੁਣ ਚੋਣ ਮੈਨੀਫੈਸਟੋ ਵਿੱਚ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ – ਖੋਜੇਵਾਲ
Next articleਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲਾ ਭਾਜਪਾ ਵਿੱਚ ਬੁਖਲਾਹਟ ਦੀ ਨਿਸ਼ਾਨੀ ਕਿ੍ਸ਼ਨ ਕੁਮਾਰ ਬਿੱਟੂ , ਹਰਵਿੰਦਰ ਸਿੰਘ ਮਠਾੜੂ