(ਸਮਾਜ ਵੀਕਲੀ)
ਭੈੜੀਆਂ ਨਜ਼ਰਾਂ ਦੇ ਤੀਰ ਨਾ ਮੇਰੇ ਤੇ ਛੱਡ,
ਦਿਲ ਅੰਦਰੋਂ ਆਪਣੇ ਪਹਿਲਾਂ ਜਰਾ ਮੈਲ ਤੇ ਕੱਢ।
ਤੂੰ ਜਿਹੜੀਆਂ ਇੱਛਾਵਾਂ ਵਿੱਚ ਜਕੜਿਆ ਫ਼ਿਰਦਾ ਏਂ,
ਚੁੱਕ ਕੁਹਾੜਾ ਰਸੂਕ ਵਾਲਾ ਜੜ੍ਹ ਇਹਨਾਂ ਦੀ ਵੱਢ।
ਕਰਦਾ ਕਰਤੂਤਾਂ ਭੈੜੀਆਂ ਜੇ ਹੱਥੇ ਚੜ੍ਹ ਗਿਆ ਤੂੰ,
ਨਹੀਂਓਂ ਜੁੜਨੇ ਫ਼ੇਰ ਤੇਰੇ ਟੁੱਟੇ ਹੋਏ ਇਹ ਹੱਡ।
ਆਪਣੀਆਂ ਧੀਆਂ ਭੈਣਾਂ ਵਿੱਚ ਫ਼ਿਰਦਾ ਰੂਹ ਪਾਕ ਬਣ,
ਬੇਗਾਨੀਆਂ ਤੂੰ ਤੱਕਦਾ ਏਂ ਸ਼ਰਨ ਕਿਉਂ ਬਣ ਕੇ ਉੱਜੱਡ।
ਸੋਹਬਤ ਕਰੇ ਜੋ ਜਮਾਨਾਂ ਸੋਭਾ ਅਖਵਾਉਂਦੀ ਉਹ,
ਆਪਣੇ ਮੂੰਹੋਂ ਮੀਆਂ ਮਿੱਠੂ ਵਾਲੀ ਕੁੱਟੀਏ ਨਾ ਢੱਡ।
ਨਾਰ ਬੇਗਾਨੀ ਨੂੰ ਦਿੰਦੇ ਭਲਿਓ ਜਿਹੜੇ ਸਨਮਾਨ ਬੜਾ,
ਉਹ ਗਿਣੇ ਜਾਂਦੇ ਨੇ ਬਾਹਲੀ ਭੀੜ ਤੋਂ ਅੱਡ।
ਬਣਨਾ ਚਾਹੁੰਦਾ ਤੂੰ ਜੇਕਰ ਆਪਣੀ ਮਿਸਾਲ ਆਪ ਹੀ,
ਫ਼ੇਰ ਸੋਚਣਾ ਕੀ ਏ ਆਪਣੇ ਨਾਮ ਦੀ ਤਖਤੀ ਗੱਡ।
ਸ਼ਰਨਜੀਤ ਕੌਰ ਜੋਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly