HOME ਮੋਟਰਸਾਈਕਲ ਰਾਹੀਂ ਵਿਸਵ ਦੌਰੇ ਤੇ ਨਿਕਲੇ ਰਘਬੀਰ ਸਿੰਘ ਭਰੋਵਾਲ ਦਾ ਪੀਰੂ ਦੇਸ਼...

ਮੋਟਰਸਾਈਕਲ ਰਾਹੀਂ ਵਿਸਵ ਦੌਰੇ ਤੇ ਨਿਕਲੇ ਰਘਬੀਰ ਸਿੰਘ ਭਰੋਵਾਲ ਦਾ ਪੀਰੂ ਦੇਸ਼ ਵਿੱਚ ਦਿਹਾਂਤ, ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਸਦਮਾ   

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਕਨੇਡਾ ਵਸਦੇ ਰਘਬੀਰ ਸਿੰਘ ਭਰੋਵਾਲ ਦਾ ਮੋਟਰਸਾਈਕਲ ਰਾਹੀਂ ਵਿਸਵ ਦੌਰੇ ਦੌਰਾਨ ਪੀਰੂ ਦੇਸ ‘ਚ ਇੱਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ । ਬਾਬਾ ਫਰੀਦ ਫਾਊਂਡੇਸਨ ਇੰਟਰਨੈਸ਼ਨਲ ਦੇ ਚੇਅਰਮੈਨ ਉੱਘੇ ਸਮਾਜ ਸੇਵੀ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਨੂੰ ਸਵੇਰੇ ਕਨੇਡਾ ਤੋਂ ਫੋਨ ਉਹਨਾਂ ਦੇ ਸਪੁੱਤਰ ਰਘਬੀਰ ਸਿੰਘ ਭਰੋਵਾਲ ਪੀਰੂ ਦੇਸ਼ ਵਿੱਚ ਇੱਕ ਸੜਕ ਹਾਦਸੇ ਰਾਹੀਂ ਦਿਹਾਂਤ ਹੋ ਗਿਆ । ਇਹ ਜਾਣਕਾਰੀ ਭਰੋਵਾਲ ਦੇ ਨਜ਼ਦੀਕੀ ਸਾਥੀ ਗੁਰਦੀਪ ਸਿੰਘ ਲੀਲ ਨੇ ਦੱਸਿਆ । ਰਘਬੀਰ ਸਿੰਘ ਭਰੋਵਾਲ ਕਨੇਡਾ ਦੇ ਉੱਘੇ ਕਾਰੋਬਾਰੀ ਸਨ ਤੇ ਸੰਸਾਰ ਭਰ ਨੌਜਵਾਨਾਂ ਦੇ ਹਮਦਰਦ ਸਨ । ਲੀਲ ਨੇ ਦੱਸਿਆ ਕਿ ਰਘਬੀਰ ਸਿੰਘ ਭਰੋਵਾਲ ਨੇ ਇੱਕ ਸਿੱਖ ਨੌਜਵਾਨ ਵਜੋਂ ਪੂਰੀ ਦੁਨੀਆ ਨੂੰ ਮੋਟਰਸਾਈਕਲ ਰਾਹੀਂ ਘੁੰਮਣ ਦਾ ਸੰਕਲਪ ਲਿਆ ਸੀ ਜਿੱਥੇ ਉਸ ਨੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦਾ ਦੌਰਾ ਕਰਨ ਉਪਰੰਤ ਉਸ ਨੇ ਸਾਰੇ ਸੰਸਾਰ ਦਾ ਦੌਰਾ ਸੁਰੂ ਕੀਤਾ । ਤਕਰੀਬਨ 50 ਦੇ ਕਰੀਬ ਦੇਸ਼ਾਂ ਦਾ ਦੌਰਾ ਕਰ ਚੁੱਕਾ ਸੀ ਜਿਸ ਦੇਸ਼ ਪ੍ਰਵੇਸ਼ ਕਰਦਾ ਸਭ ਤੋਂ ਉਸ ਦੇਸ ਦੇ ਬਾਰਡਰ ਤੇ ਖੜ ਕੇ ਸਿੱਖ ਦੇ ਤੌਰ ਤੇ ਰਘਬੀਰ ਸਿੰਘ ਭਰੋਵਾਲ ਵਿਸਵ ਸ਼ਾਂਤੀ ਦੀ ਅਤੇ ਭਾਈਵਾਲਤਾ ਦੀ ਅਰਦਾਸ ਕਰਦਾ ਫਿਰ ਉਸ ਦੇਸ ਦੌਰਾ ਸ਼ੁਰੂ ਕਰਦਾ । ਹਰ ਦੇਸ਼ ਵਿੱਚ ਸਿੱਖ ਇਤਿਹਾਸ ਬਾਰੇ ਦੱਸਦਾ । ਉਸ ਦਾ ਹਰ ਦੇਸ ਦਾ ਦੌਰਾ ਮਨੁੱਖ ਭਲਾਈ ਅਤੇ ਸਿੱਖੀ ਨੂੰ ਸਮਰਪਿਤ ਸੀ । ਪਿਛਲੇ ਦਿਨੀਂ ਅਰਜਨਟੀਨਾ ਤੋਂ ਹੁੰਦੇ ਹੋਏ ਪੀਰੂ ਦੇਸ਼ ਪ੍ਰਵੇਸ਼ ਕੀਤਾ ਸੀ ਜਿੱਥੇ ਇੱਕ ਸੜਕ ਹਾਦਸਾ ਦਾ ਸ਼ਿਕਾਰ ਹੋ ਗਿਆ । ਇਸ ਸੰਬੰਧੀ ਪੀਰੂ ਦੇਸ ਦੀ ਸਰਕਾਰ ਨੇ ਕਨੇਡਾ ਅੰਬੈਸੀ ਜਾਣਕਾਰੀ ਦਿੱਤੀ ਉਸ ਤੋਂ ਉਪਰੰਤ ਕਨੇਡਾ ਸਰਕਾਰ ਕਨੇਡਾ ਭਰੋਵਾਲ ਨਿਵਾਸ ਤੇ ਜਾਣਕਾਰੀ ਦਿੱਤੀ ਜੋ ਬਹੁਤ ਦੁਖਦਾਈ ਸੀ ਨਾ ਸਹਿਣ ਯੋਗ ਸੀ । ਇਸ ਸਮੇ ਪ੍ਰੀਤਮ ਸਿੰਘ ਭਰੋਵਾਲ ਇੰਡੀਆ ਆਏ ਹੋਏ ਹਨ ਅੱਜ ਇਹ ਖਬਰ ਮਿਲਦੇ ਸਾਰ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ: ਗੁਰਮੀਤ ਸਿੰਘ ਖੁੱਡੀਆਂ , ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਕਨੇਡਾ ਤੋਂ ਐਮ ਐਲ ਪੀਟਰ ਸੰਧੂ, ਗੁਰਭਜਨ ਗਿੱਲ, ਨਿਰਮਲ ਜੋੜਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ , ਬਾਬਾ ਅਜੀਤ ਸਿੰਘ, ਜਸਵੰਤ ਸਿੰਘ ਛਾਪਾ, ਹਰਜੀਤ ਸਿੰਘ ਗਰੇਵਾਲ, ਜਸਵੰਤ ਸੰਦੀਲਾ , ਰਵਿੰਦਰ ਰੰਗੂਵਾਲ , ਜਗਰੂਪ ਸਿੰਘ ਜਰਖੜ, ਜਥੇਦਾਰ ਨਛੱਤਰ ਸਿੰਘ ਸਿੱਧੂ, ਸੰਦੀਪ ਸਿੰਘ ਖੋਸਾ, ਰਘਵੀਰ ਸਿੰਘ ਭਰੋਵਾਲ ਦੇ ਨਜ਼ਦੀਕੀ ਸਾਥੀ ਮਨਮੋਹਣ ਸਿੰਘ ਸਮਰਾ ਕਨੇਡਾ, ਲਵਪ੍ਰੀਤ ਸੰਧੂ, ਭੁਪਿੰਦਰ ਸਿੰਘ ਮਾਨ ਅਬੋਹਰ, ਮਾਸਟਰ ਬਲਰਾਜ ਸਿੰਘ, ਜਗਦੀਪ ਸਿੰਘ ਭੱਠਲ, ਅਵਤਾਰ ਸਿੰਘ ਨਿਰਬਾਣ, ਰਘਬੀਰ ਸਿੰਘ ਸਾਬਕਾ ਪੁਲਿਸ ਅਫ਼ਸਰ, ਜਗਤਾਰ ਸਿੰਘ ਐਤੀਆਣਾ, ਕੁਲਦੀਪ ਸਿੰਘ ਖਾਲਸਾ, ਤੇਜਿੰਦਰ ਸਿੰਘ ਲਾਲ, ਸੰਦੀਪ ਸਿੰਘ ਸੋਨੀ ਲੀਲ, ਇੰਦਰਜੀਤ ਸਿੰਘ ਜੈਰੀ, ਜਗਦੀਸ ਸਿੰਘ ਬਿੱਟੂ, ਨਛੱਤਰ ਸਿੰਘ ਪੱਪੂ, ਬਲਦੇਵ ਸਿੰਘ, ਜਗਦੇਵ ਸਿੰਘ, ਜੋਗਿੰਦਰ ਸਿੰਘ ਜੋਹਲ , ਰੂਬਲ ਕਿਸਨਪੁਰਾ , ਗੁਰਮੇਲ ਸਿੰਘ ਮੋਹੀ, ਵਨੀਤ ਚੌਧਰੀ , ਭੁਪਿੰਦਰ ਸਿੰਘ ਕਾਕਾ, ਐਡਵੋਕੇਟ ਰਣਜੀਤ ਕੁਮਾਰ ਆਦਿ ਨੇ ਘਰ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੁਬਈ ਤੋਂ ਐਸ.ਪੀ. ਉਬਰਾਏ, ਆਈ ਜੀ ਇਕਬਾਲ ਸਿੰਘ ਗਿੱਲ, ਵਿਧਾਇਕ ਅਸੋਕ ਪੱਪੀ ਪ੍ਰਾਸ਼ਰ , ਭਾਜਪਾ ਤੋਂ ਹਰਜੀਤ ਸਿੰਘ ਗਰੇਵਾਲ, ਅਵਿਨਾਸ ਰਾਏ ਖੰਨਾ , ਸਾਬਕਾ ਮੰਤਰੀ ਵਿਜੇ ਕੁਮਾਰ ਸਾਂਪਲਾ, ਗੁਰਜਤਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ , ਕਿਸਨ ਕੁਮਾਰ ਬਾਵਾ , ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਗੁਰਦਆਰਾ ਦੂਖ ਨਿਵਾਰਨ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਨੇ ਟੈਲੀਫੋਨ ਤੇ ਪ੍ਰੀਤਮ ਸਿੰਘ ਭਰੋਵਾਲ ਨਾਲ ਦੁੱਖ ਸਾਂਝਾ ਕੀਤਾ । ਜਸਵੰਤ ਸਿੰਘ ਛਾਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਮਾਰਚ ਵਾਪਸ ਕਨੇਡਾ ਜਾ ਰਹੇ ਹਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੀਜੇਪੀ ਮੋਗਾ ਰੈਲੀ ਨੂੰ ਲੈ ਕੇ ਸੰਗੋਵਾਲ ਮੰਡਲ ਦੀ  ਹੰਗਾਮੀ ਮੀਟਿੰਗ ਹਲਕਾ ਅਤੇ ਰੈਲੀ ਇੰਚਾਰਜ ਦੀ ਪ੍ਰਧਾਨਗੀ ਹੇਠ ਹੋਈ 
Next articleਹੋਲੀ ਭਾਰਤ ਦੇ ਸਭ ਤੋਂ ਰੰਗੀਲੇ ਅਤੇ ਖੁਸ਼ੀਆਂ ਭਰੇ ਤਿਉਹਾਰਾਂ ਵਿੱਚੋਂ ਇੱਕ ਹੈ