ਚੀਫ਼ ਖਾਲਸਾ ਦੀਵਾਨ ਨੂੰ ਆਪਣੀ ਵੈਬਸਾਈਟ ਅਪਡੇਟ ਕਰਨ ਦੀ ਅਪੀਲ

ਡਾ. ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ (ਸਮਾਜ ਵੀਕਲੀ) :- ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇੱਕ ਈ-ਮੇਲ ਰਾਹੀਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਸ. ਨਿਰਮਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਦੀਵਾਨ ਦੀ ਵੈਬਸਾਈਟ ਚੀਫ਼ ਖ਼ਾਲਸਾ ਦੀਵਾਨ ਡਾਟ ਕਾਮ ਨੂੰ ਮੁਕੰਮਲ ਕਰਵਾਉਣ ਦੀ ਖੇਚਲ ਕੀਤੀ ਜਾਵੇ ਕਿਉਂਕਿ ਇਸ ਸਮੇਂ ਤੁਸੀਂ ਕੋਈ ਲਿੰਕ ਖੋਲੋ ਤਾਂ ਅੰਗਰਜ਼ੀ ਵਿਚ ਲਿਖਿਆ ਆ ਰਿਹਾ ਹੈ ਦਿਸ ਪੇਜ ਇਜ਼ ਅੰਡਰ ਕਨਸਟਰਕਸ਼ਨ(ਇਹ ਪੰਨਾ ਉਸਾਰੀ ਅਧੀਨ ਹੈ ) ।

ਜਦ ਅਸੀਂ ਵੈਬਸਾਈਟ ਖੋਲਦੇ ਹਾਂ ਤਾਂ ਉਪਰ ਜੋ ਲਿੰਕ ਹਨ ਉਹ ਹਨ ਹੋਮ, ਅਬਾਊਟ, ਸੀ ਕੇ ਡੀ, ਅਵਰ ਪ੍ਰੋਜੈਕਟਸ, ਗੈਲਰੀ, ਪਬਲੀਕੇਸ਼ਨਜ਼, ਈਵੈਂਨਟਸ, ਕਨਟੈਕਟ ਅਸ।ਇਨ੍ਹਾਂ ਵਿਚ ਬਣਦੀ ਸਮੱਗਰੀ ਪਾਉਣ ਦੀ ਖੇਚਲ ਕੀਤੀ ਜਾਵੇ। ਇਸ ਸਮੇਂ  ਕੇਵਲ ਪ੍ਰਧਾਨ ਸ. ਨਿਰਮਲ ਸਿੰਘ ਦਾ ਸੰਦੇਸ਼ ਫੋਟੋ ਸਮੇਤ ਹੈ।

ਦੀਵਾਨ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਦੇਰ ਤੀਕ ਨਵੀਂ ਵੈਬਸਾਈਟ ਨਹੀਂ ਬਣਦੀ ਓਨੀ ਦੇਰ ਤੀਕ ਪੁਰਾਣੀ ਵੈਬਸਾਈਟ ਚਾਲੂ ਰੱਖੇ।ਾ ਵੈਬਸਾਈਟ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਲੋਕ ਗਾਇਕਾ ਮਮਤਾ ਸ੍ਰੀਵਾਸਤਵ ਨਵੇਂ ਸੂਫੀ ਗੀਤ ਝਾਂਜਰ ਦੀਆਂ ਤਿਆਰੀਆਂ ਜ਼ੋਰਾਂ ਤੇ
Next articleਕੁੜੀਆਂ ਦੀ ਸੋਚ