ਜਲੰਧਰ (ਸਮਾਜ ਵੀਕਲੀ): ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਦੇ ਸਥਾਨਕ ਮੁਹੱਲਾ ਵਾਲਮੀਕਿ ਜੀ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਯੁੱਗ ਪੁਰਸ਼ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਮੋਹਤਬਰਾਂ ਨੇ ਬਾਬਾ ਸਾਹਿਬ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਹਿਨਾ ਕੇ ਉਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਦੇ ਕਾਰਣ ਹੀ ਦੱਬੇ ਕੁਚਲੇ ਤੇ ਲਤਾੜੇ ਗਏ ਸਮਾਜ ਨੂੰ ਬਰਾਬਰੀ ਦੇ ਹੱਕ ਪ੍ਰਾਪਤ ਹੋਏ ਹਨ, ਜਿਸ ਕਾਰਣ ਉਨਾਂ ਦੀ ਸੋਚ ਨੂੰ ਹਮੇਸ਼ਾ ਸਿਜਦਾ ਹੈ। ਇਸ ਮੌਕੇ ਸਿਕੰਦਰ ਗਿੱਲ, ਪਵਨ ਨਾਹਰ, ਧੀਰਜ ਕਲਿਆਣ, ਸੋਮ ਦੱਤ ਕਲਿਆਣ, ਰਾਣਾ ਬਾਬਾ, ਮੁਕੇਸ਼ ਕਲਿਆਣ, ਬਬਰੀਕ ਨਾਹਰ, ਮੁਕੱਦਰ ਗਿੱਲ, ਸਨੀ ਕਲਿਆਣ, ਨਿਤਿਨ ਗਿੱਲ, ਵਾਲੀਆ, ਬੱਬਾ ਨਾਹਰ, ਕੁਸ਼ ਕਲਿਆਣ, ਬੱਬੂ ਕਲਿਆਣ, ਬਲਵਿੰਦਰ ਕਲਿਆਣ, ਅਸ਼ਵਨੀ ਕਲਿਆਣ, ਵਿੱਕੀ ਨਾਹਰ, ਸ਼ੰਮੀ ਕਲਿਆਣ ਤੇ ਹੋਰ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਮੋਸੇ ਤੇ ਕੋਲਡ ਡਰਿੰਕਸ ਵੀ ਸੰਗਤਾਂ ਨੂੰ ਵਰਤਾਏ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly