ਨਸ਼ਿਆਂ ਖ਼ਿਲਾਫ਼ ਭਰਪੂਰ ਚਾਨਣ ਵੰਡ ਰਹੀ ਹੈ ਰਾਜ ਹੀਉਂ ਦੁਆਰਾ ਲਿਖੀ ਟੈਲੀ ਫਿਲਮ ਚਾਨਣ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਯੂ ਟਿਊਬ ਦੇ ਚੈਨਲ ਨਟਰੰਗੀ ਪ੍ਰੋਡਕਸ਼ਨ ‘ਤੇ ਹਾਲ ਹੀ ਵਿੱਚ ਰਲੀਜ਼ ਹੋਈ ਟੈਲੀ ਫਿਲਮ ਚਾਨਣ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਗਾਂਹਵਧੂ ਸੋਚ ਦੇ ਧਾਰਨੀ ਲੇਖਕ ਰਾਜ ਹੀਉਂ ਵੱਲੋਂ ਲਿਖੀ ਪਟਕਥਾ ਉੱਤੇ ਨਾਮੀ ਰੰਗਮੰਚ ਅਦਾਕਾਰ ਅਤੇ ਫਿਲਮ ਡਾਇਰੈਕਟਰ ਮਨੀਸ਼ ਮਦਾਨ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਇਹ ਆਰਟ ਫਿਲਮ ਸਮਾਜ ਦੇ ਜੀਉਂਦੇ ਜਾਗਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਮੈਦਾਨ ਵਿੱਚ ਕੁੱਦਣ ਦਾ ਸੁਨੇਹਾ ਦਿੰਦੀ ਹੈ‌। ਰਾਜ ਹੀਉਂ ਅਨੁਸਾਰ ਸਭ ਕੁੱਝ ਸਰਕਾਰਾਂ ਨੇ ਹੀ ਨਹੀਂ ਕਰਨਾ ਹੁੰਦਾ ਕੁੱਝ ਲੜਾਈਆਂ ਸਮਾਜ ਨੇ ਵੀ ਲੜਨੀਆਂ ਹੁੰਦੀਆਂ ਹਨ‌ ਅਤੇ ਸਮਾਜ ਇਹ ਲੜਾਈਆਂ ਲੜਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਗੁਰੂਆਂ ਪੀਰਾਂ, ਸੰਤਾਂ ਫਕੀਰਾਂ ਤੇ ਦੇਸ਼ ਭਗਤਾਂ ਦੀ ਧਰਤੀ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਗਰਕਦੀ ਜਾ ਰਹੀ ਹੈ‌‌। ਸਮੇਂ ਦੀ ਮੰਗ ਹੈ ਕਿ ਅਸੀਂ ਗੁਆਂਢੀਆਂ ਦੇ ਘਰ ਭਗਤ ਸਰਾਭੇ ਜੰਮਣ ਦੀ ਆਸ ਰੱਖਣ ਦੀ ਬਜਾਏ ਆਪ ਮੈਦਾਨ ਵਿੱਚ ਕੁੱਦੀਏ ਤਾਂ ਜੋ ਇਸ ਸਮਾਜ ਨੂੰ ਜਿਉਣ ਜੋਗਾ ਬਣਾਇਆ ਜਾ ਸਕੇ‌ । ਆਪਣੇ ਪਿਤਾ ਮਰਹੂਮ ਸ੍ਰੀ ਗੁਰਮੇਲ ਰਾਮ ਹੀਉਂ ਦੀਆਂ ਯਾਦਾਂ ਨੂੰ ਸਮਰਪਿਤ ਇਹ ਫਿਲਮ ਚਾਨਣ ਵੀ ਇਸੇ ਸੰਘਰਸ਼ ਦੀ ਇੱਕ ਸ਼ੁਰੂਆਤ ਹੈ‌ ਚਾਨਣ ਫਿਲਮ ਵਿੱਚ ਮੁੱਖ ਭੂਮਿਕਾ ਬਾਈ ਜੁਝਾਰ ਸਿੰਘ ਸੰਧੂ (ਭੰਗੜਾ ਕੋਚ) ਗੁਰਜੰਟ ਬਰਾੜ ਅਬੋਹਰ, ਚਿਰਾਗ ਨਾਗਪਾਲ, ਨੀਰਜ ਕਾਲੜਾ, ਮੈਡਮ ਰੀਟਾ ਚੌਹਾਨ, ਕੁਲਦੀਪ ਛਾਬੜਾ , ਮਿਸ ਸੁਮਨਦੀਪ ਕੌਰ, ਰਵੀ ਕੁਮਾਰ ਜੀ ਨੇ ਨਿਭਾਈ ਹੈ। ਫਿਲਮ ਦੇ ਡੀ.ਓ.ਪੀ. ਅਤੇ ਅਡੀਟਰ ਗੋਰਾ ਪਰੂਥੀ ਹਨ। ਸਹਾਇਕ ਡਾਇਰੈਕਟਰ ਮਿਸ ਇਸ਼ੂ ਸੇਠੀ, ਪ੍ਰਭਾਤ ਮਦਾਨ ਅਤੇ ਪਿੱਠਵਰਤੀ ਅਵਾਜ਼ ਹਰਜਿੰਦਰ ਬਹਾਵਾਲੀਆ ਵੱਲੋਂ ਦਿੱਤੀ ਗਈ ਹੈ। ਇਸ ਫਿਲਮ ਨੂੰ ਬਣਾਉਣ ਲਈ ਸਰਪੰਚ ਜੰਗੀਰ ਸਿੰਘ ਹਾਂਡਾ ਆਲਮਗੜ੍ਹ ਅਤੇ ਜਗਦੇਵ ਸਿੰਘ ਆਲਮਗੜ੍ਹ ਨੇ ਸ਼ਲਾਘਾਯੋਗ ਸਹਿਯੋਗ ਦਿੱਤਾ ਹੈ। ਨਿਰਦੇਸ਼ਕ ਮਨੀਸ਼ ਮਦਾਨ ਅਨੁਸਾਰ ਉਹਨਾਂ ਦੀ ਨਟਰੰਗੀ ਪ੍ਰੋਡਕਸ਼ਨ ਸਮਾਜ ਲਈ ਅਜਿਹੇ ਉਪਰਾਲੇ ਆਉਣ ਵਾਲ਼ੇ ਸਮੇਂ ਵਿੱਚ ਵੀ ਜਾਰੀ ਰੱਖੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖਟਕੜ ਕਲਾਂ ਸਕੂਲ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਇਨਾਮ ਵੰਡ ਸਮਾਗਮ।
Next articleਪੰਥਕ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ ) ਨੂੰ ਮਿਲ ਰਿਹਾ ਪਦਮ ਸ਼੍ਰੀ ਸਨਮਾਨ