ਨਸ਼ੇ ਖਿਲਾਫ ਬਾਲ ਵਿਕਾਸ ਅਫਸਰ ਅਤੇ ਸਟਾਫ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ

ਨਸ਼ਾ ਤਸਰਕੀ ਵਿਰੁੱਧ ਅਵਾਜ ਉਠਾਉਣ ਦੀ ਸ਼ਪਤ ਲਈ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ) – ਜਿਥੇ ਪੰਜਾਬ ਵਿਚ ਨਸ਼ੇ ਨਾਲ ਹਰ ਰੋਜ ਮੌਤਾਂ ਹੁੰਦੀਆਂ ਹਨ ਅਤੇ ਬਹੁਤ ਨੁਜਵਾਨ ਨਸ਼ੇ ਦੀ ਦਲ ਦਲ ਵਿਚ ਫਸੇ ਹੋਏ ਹਨ ਇਸੇ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਬਾਲ ਵਿਕਾਸ ਵਿਭਾਗ ਦੇ ਸੀਨੀਅਰ ਅਫਸਰ ਰਾਜੀਵ ਢੰਡਾ ਨੇ  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਸ ਵਿਭਾਗ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸੁਲਤਾਨਪੁਰ ਲੋਧੀ ਵਿਖ਼ੇ ਇਕ ਨਸ਼ਾ ਤੋਂ ਮੁਕਤ ਹੋਣ ਲਈ ਇਕ ਜਾਗਰੂਤ ਰੈਲੀ ਕੱਢੀ ਗਈ
  ਇਸ ਲੜੀ ਤਹਿਤ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਪੂਰਥਲਾ ਸ੍ਰੀ ਰਾਜੀਵ ਢਾਂਡਾ ਜੀ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਦੇ  ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਜਾਇਜ ਤਸਕਰੀ ਰੋਕਣ ਲਈ ਜਿਲ੍ਹਾ ਪੱਧਰ ਤੇ ਸਮੂਹ ਵਿਭਾਗਾਂ ਨਾਲ ਤਾਲਮੇਲ ਕਰਕੇ ਰੈਲੀਆਂ ਕੱਢੀਆਂ ਗਈਆਂ।
ਇਸ ਮੌਕੇ ਅੱਜ  ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਪੂਰਥਲਾ ਸ੍ਰੀ ਰਾਜੀਵ ਢਾਂਡਾ ਜੀ ਵੱਲੋਂ ਬਾਲਕ ਸੁਲਤਾਨਪੁਰ ਲੋਧੀ ਵਿਖੇ ਪ੍ਰੋਗਰਾਮ ਵਿੱਚ ਵਿਸ਼ੇਸ਼ ਸਮੂਲਿਅਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਭਾਗ ਲਿਆ ਗਿਆ ਜਿਸ ਮੌਕੇ ਉਨ੍ਹਾ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਂ ਕਰਨ ਅਤੇ ਨਸ਼ਾ ਤਸਰਕੀ ਵਿਰੁੱਧ ਅਵਾਜ ਉਠਾਉਣ ਦੀ ਸ਼ਪਤ ਲਈ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਵਾਇਆ ਗਿਆ ।
ਇਸ ਮੌਕੇ ਤੇ ਬਾਲ ਵਿਕਾਸ ਦੇ ਸੀਨੀਅਰ ਅਫਸਰ ਰਾਜੀਵ ਢਾਂਡਾ ਬਲਾਕ ਸੁਲਤਾਨਪੁਰ ਲੋਧੀ ਦੇ ਬਲਾਕ ਕੌਆਰਡੀਨੇਟਰ ਸ਼੍ਰੀਮਤੀ ਮਨਜੀਤ ਕੌਰ ,ਕਲਰਕ ਚਰਨਜੀਤ ਕੁਮਾਰ ,ਸੁਪਰਵਾਇਜਰ ਸ਼੍ਰੀਮਤੀ ਰੁਪਿੰਦਰ ਕੌਰ ,ਗੁਰਪ੍ਰੀਤ ਕੌਰ ,ਜੀਵਨ ਜ੍ਯੋਤੀ. ਪੰਚਾਇਤ ਸੈਕਟਰੀ ਰਸ਼ਪਾਲ ਸਿੰਘ ਪਲਵਿੰਦਰ ਸਿੰਘ ਅਤੇ ਸੰਦੀਪ ਕੌਰ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬਖੋਪੀਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ ਮਨਾਇਆ ਗਿਆ।
Next article“ਨਵੀਂ ਪੀੜ੍ਹੀ ਦੇ ਦੁੱਖ ਘਟਾਈਏ”