ਗੁਹਾਟੀ (ਸਮਾਜ ਵੀਕਲੀ):ਵਿਧਾਇਕ ਅਖਿਲ ਗੋਗੋਈ ਨੇ ਅੱਜ ਕਿਹਾ ਕਿ ਅਸਾਮ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਅੰਦੋਲਨ ਮੁੜ ਭਖੇਗਾ। ਨਗਾਓਂ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਗੋਗੋਈ ਨੇ ਕਿਹਾ ਜਦੋਂ ਉਹ ਜੇਲ੍ਹ ਵਿਚ ਸਨ ਤਾਂ ਅੰਦੋਲਨ ਦੇ ਆਗੂਆਂ ਨੇ ਲੋਕਾਂ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ, ‘‘ਹੁਣ ਮੈਂ ਬਾਹਰ ਆ ਗਿਆ ਹਾਂ ਅਤੇ ਮੈਂ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸੀਏਏ ਵਿਰੋਧੀ ਅੰਦੋਲਨ ਮੁੜ ਭਖੇਗਾ। ਕਿਸੇ (ਗੈਰਕਾਨੂੰਨੀ) ਵਿਦੇਸ਼ੀ ਨੂੰ ਸੂਬੇ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly