ਬਲਬੀਰ ਸਿੰਘ ਬੱਬੀ – ਲੋਕ ਸਭਾ ਚੋਣਾਂ ਦਾ ਐਲਾਨ ਕੀ ਹੋਇਆ ਕਿ ਇਕ ਸਿਆਸੀ ਪਾਰਟੀ ਦੇ ਆਗੂ ਦੂਜੀ ਸਿਆਸੀ ਪਾਰਟੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਫਿਰ ਪਹਿਲੀ ਵਿੱਚ ਇਸ ਤਰ੍ਹਾਂ ਘੁੰਮਣ ਘੇਰੀਆਂ ਵਿੱਚ ਆਗੂ ਦਲ ਬਦਲੂ ਬਣਦੇ ਹੋਏ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਕੁਰਸੀ ਦੀ ਲਾਲਸਾ ਦੇ ਭੁੱਖੇ ਹਨ।
ਪੰਜਾਬ ਵਿੱਚ ਵੀ ਰੋਜਾਨਾ ਹੀ ਇਸ ਤਰ੍ਹਾਂ ਹੋ ਰਿਹਾ ਹੈ ਆਪ ਤੋਂ ਭਾਜਪਾ ਵਿੱਚ ਭਾਜਪਾ ਤੋਂ ਕਾਂਗਰਸ ਵਿੱਚ ਕਾਂਗਰਸ ਤੋਂ ਆਪ ਵਿੱਚ ਆਪ ਤੋਂ ਅਕਾਲੀ ਦਲ ਵਿੱਚ ਅਕਾਲੀ ਦਲ ਤੋਂ ਆਪ, ਕਿਸੇ ਆਗੂ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਆਊ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਇਆ ਜਾ ਰਿਹਾ ਹੈ। ਦੁਆਬੇ ਦੇ ਵਿੱਚ ਦਲਿਤ ਆਗੂ ਪਵਨ ਕੁਮਾਰ ਟੀਨੂ ਜੋ ਕਿ ਇਸ ਵੇਲੇ ਆਦਮਪੁਰ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਹਨ। ਅੱਜ ਪਵਨ ਕੁਮਾਰ ਟੀਨੂ ਨੇ ਅਕਾਲੀ ਦਲ ਦੀ ਤੱਕੜੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਝਾੜੂ ਨੂੰ ਹੱਥ ਪਾ ਲਿਆ ਹੈ। ਪਵਨ ਕੁਮਾਰ ਟੀਨੂ ਦੇ ਆਪ ਵਿੱਚ ਜਾਣ ਨਾਲ ਇਹ ਸਾਹਮਣੇ ਆ ਗਿਆ ਹੈ ਕਿ ਜਲੰਧਰ ਤੋਂ ਆਪ ਦੇ ਲੋਕ ਸਭਾ ਹਲਕੇ ਰਿਜਰਵ ਲਈ ਪਵਨ ਕੁਮਾਰ ਟੀਨੂ ਉਮੀਦਵਾਰ ਹੋ ਸਕਦੇ ਹਨ।
ਪਵਨ ਕੁਮਾਰ ਟੀਨੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਗਤ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly