ਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਦੂਸਰਾ ਸ਼ਾਨਦਾਰ ਖੇਡ ਮੇਲਾ 19ਮਈ ਨੂੰ

ਜਰੂਰੀ ਬੇਨਤੀ ਹੈ ਕਿ ਪਿੰਡ ਬੁਲੰਦਾ ਵਿਖੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ
ਨਕੋਦਰ ਮਹਿਤਪੁਰ(ਹਰਜਿੰਦਰ ਪਾਲ ਛਾਬੜਾ)- ਰੇਵੀਆ ਅਤੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਦੂਸਰਾ ਸ਼ਾਨਦਾਰ ਖੇਡ ਮੇਲਾ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ 19ਮਈ ਦਿਨ ਐਤਵਾਰ ਨੂੰ ਸਥਾਨ ਮਹਿਤਪੁਰ ਤੋਂ ਸਾਹਕੋਟ ਰੋਡ ਪਿੰਡ ਬੁਲੰਦਾ ਜਿਲਾ ਜਲੰਧਰ ਵਿਖੇ ਬਹੁਤ ਹੀ ਸਾਨੋਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ।
ਰੇਵੀਆ ਅਤੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਪਹਿਲਾ ਇਨਾਮ 21000/ ਦੂਜਾ ਇਨਾਮ 18000/ ਤੀਜਾ ਇਨਾਮ 15000/ ਚੌਥਾ ਇਨਾਮ 11000/ ਪੰਜਵਾ ਇਨਾਮ 8100/ ਛੇਵਾਂ ਇਨਾਮ 7100/ ਸੱਤਵਾਂ ਇਨਾਮ 6100/ ਅੱਠਵਾਂ ਇਨਾਮ 5100/ ਨੌਵਾਂ ਇਨਾਮ 4100/ ਦੱਸਵਾਂ ਇਨਾਮ 3100/ ਇਆਰਵਾ ਇਨਾਮ 2100/ ਬਾਰਵਾਂ ਇਨਾਮ 1100/ ਤੇਹਰਵਾਂ ਇਨਾਮ 1100/ ਚੌਦਵਾਂ 1100/ ਪੰਦਰਵਾਂ ਇਨਾਮ 1100/ ਦਿੱਤੇ ਜਾਣਗੇ।
ਸਰਤਾ – ਐਟਰੀ ਫੀਸ 200 ਰੁ: ਹੋਵੇਗੀ, ਰੇਵੀਆ ਚਾਲ ਵਿੱਚ ਦੋ ਫਾਊਲ ਮਾਫ ਕੀਤੇ ਜਾਣਗੇ, ਸਰਪੱਟਾ ਦੌੜ ਵਿੱਚ ਡੱਬੇ ਦਾ ਸਮਾਂ 5 ਮਿੰਟ ਦਾ ਹੋਵੇਗਾ। ਜੱਜ ਪ੍ਰਬੰਧਕ ਕਮੇਟੀ ਵਲੋਂ ਹੀ ਨਿਯੁਕਤ ਕੀਤੇ ਜਾਣਗੇ, ਜੱਜਾਂ ਦੇ ਉੱਪਰ ਵੀ ਇੱਕ ਕਮੇਟੀ ਬਣਾਈ ਗਈ ਹੈ, ਦੇਸੀ ਕੰਨ ਜੁੜਦੇ ਵਾਲੇ ਹੀ ਘੋੜੇ ਘੋੜਿਆਂ ਭਜਾਏ ਜਾਣਗੇ, ਐਟਰੀ 11 ਵਜੇ ਤੱਕ ਹੀ ਲਈ ਜਾਵੇਗੀ, ਰੇਵੀਆ ਅਤੇ ਸਰਪੱਟੇ ਦੋਵੇਂ ਦੌੜਾ ਨੂੰ ਇੱਕੋ ਇਨਾਮ ਹੀ ਦਿੱਤੇ ਜਾਣਗੇ, ਮੇਲਾ 2 ਵਜੇ ਸੁਰੂ ਹੋਵੇਗਾ, ਕਮੇਟੀ ਦਾ ਫ਼ੈਸਲਾ ਅਟੱਲ ਹੋਵੇਗਾ।ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਗਿਆਨੀ ਹਰਨੇਕ ਜੀ ਬੁਲੰਦੇ ਵਾਲੇ ਢਾਡੀ ਬਾਰਾ ਗਾਉਣਗੇ। ਰੇਵੀਆ ਚਾਲ ਦਾ ਮੁਕਾਬਲਾ
ਕਦਮ ਬਾਜੀ ਦਾ ਹੋਵੇਗਾ। ਮੇਲੇ ਵਿੱਚ ਬੀਬੀਆਂ ਦੇ ਬੈਠਣ ਲਈ ਖਾਸ ਪ੍ਬੰਧ ਕੀਤਾ ਗਿਆ ਹੈ। ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਾਰਿਆਂ ਨੂੰ ਬੇਨਤੀ ਹੈ ਕਿ ਪਿੰਡ ਬੁਲੰਦਾ ਵਿਖੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।
ਸੰਪਰਕ ਸੰਦੀਪ ਕੌਹਾੜ
9041519176 ਗੋਪੀ ਕੰਗ 88 738- 22093

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਏ ਅੱਖੜ ਰਵੱਈਏ ਖਿਲਾਫ 19 ਮਈ ਨੂੰ ਬਿਜਲੀ ਕਾਮੇ ਅਤੇ ਪੈਨਸ਼ਨਰ ਸੰਗਰੂਰ ਵਿੱਚ ਕਰਨਗੇ ਰੋਸ ਪ੍ਰਦਰਸ਼ਨ-
Next articleਕੈਨੇਡਾ ਵਿਚ ਸੁਧਾਰ ਅਫਸਰ ਬਣੀ ਪੰਜਾਬ ਦੀ ਬੇਟੀ