ਨਵੀਂ ਦਿੱਲੀ— ਪਾਕਿਸਤਾਨ ‘ਚ ਭਾਰਤ ਦੇ ਇਕ ਹੋਰ ਦੁਸ਼ਮਣ ਦਾ ਖਾਤਮਾ ਹੋ ਗਿਆ ਹੈ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੋਸਟ ਵਾਂਟੇਡ ਅੱਤਵਾਦੀ ਅਬੂ ਕਤਲ ਸਿੰਘੀ ਦੀ ਸ਼ਨੀਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਬੂ ਕਾਤਲ ਨੇ ਭਾਰਤ ਵਿੱਚ ਕਈ ਵੱਡੇ ਹਮਲੇ ਕੀਤੇ ਸਨ ਅਤੇ ਐਨਆਈਏ ਦੁਆਰਾ ਉਸਨੂੰ ਲੋੜੀਂਦਾ ਐਲਾਨ ਕੀਤਾ ਗਿਆ ਸੀ। ਉਹ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਸੀ।
ਦੱਸ ਦਈਏ ਕਿ 9 ਜੂਨ ਨੂੰ ਜੰਮੂ-ਕਸ਼ਮੀਰ ਦੇ ਸ਼ਿਵ-ਖੋਦੀ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ‘ਤੇ ਹੋਏ ਹਮਲੇ ਦਾ ਮਾਸਟਰਮਾਈਂਡ ਵੀ ਅਬੂ ਕਾਤਲ ਹੀ ਸੀ। ਇਸ ਤੋਂ ਇਲਾਵਾ ਉਹ 2023 ਵਿੱਚ ਰਾਜੌਰੀ ਹਮਲੇ ਲਈ ਵੀ ਜ਼ਿੰਮੇਵਾਰ ਸੀ। ਉਹ ਜੰਮੂ-ਕਸ਼ਮੀਰ ‘ਚ ਕਈ ਵੱਡੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਸੀ।
ਹਾਲ ਹੀ ਦੇ ਸਮੇਂ ਵਿਚ ਪਾਕਿਸਤਾਨ ਵਿਚ ਭਾਰਤ ਵਿਰੋਧੀ ਘਟਨਾਵਾਂ ਵਿਚ ਹਿੱਸਾ ਲੈਣ ਵਾਲੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਰਿਆਜ਼ ਅਹਿਮਦ ਉਰਫ ਕਾਸਿਮ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਬਸ਼ੀਰ ਅਹਿਮਦ ਦੀ ਵੀ ਰਹੱਸਮਈ ਮੌਤ ਦਰਜ ਕੀਤੀ ਗਈ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



