HOME ਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ

ਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ

1

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ)-ਕਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 20 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮੀ 4 ਵਜੇ ਤੱਕ ਸਰੀ ਸਥਿਤ ਗਰੈਂਡ ਤਾਜ ਬੈਂਕਟ ਹਾਲ ਚ ਸਲਾਨਾ ਸ਼ਹੀਦੀ ਦਿਵਸ ਸਮਾਗਮ ਆਯੋਜਿਤ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਡਾ ਜਗਜੀਤ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਮਾਗਮ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਸਮੇਤ ਸਿੱਖ ਕੌਮ ਦੇ ਹੋਰਨਾਂ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਆਯੋਜਿਤ ਕਰਵਾਇਆ ਜਾਂਦਾ ਹੈ ਇਸ ਮੌਕੇ ਤੇ ਪੁੱਜਣ ਵਾਲੇ ਉੱਘੇ ਬੁੱਧੀਜੀਵੀਆਂ ਭਾਈ ਸ਼ਿਵਤੇਗ ਸਿੰਘ, ਬੀਬੀ ਜਸਬੀਰ ਕੌਰ ਖਾਲਸਾ, ਅਤੇ ਭਾਈ ਗੁਰਸ਼ਰਨ ਸਿੰਘ ਵੱਲੋਂ ਹਾਜ਼ਰ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ਉਹਨਾਂ ਸਮੂਹ ਸੰਗਤਾਂ ਨੂੰ ਇਹ ਸਮਾਗਮ ਵਿੱਚ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਜਸਬੀਰ ਸਿੰਘ, ਕੇਸਰ ਸਿੰਘ ਅਠਵਾਲ, ਅਤੇ ਮਨਜੀਤ ਸਿੰਘ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੰਟਰ ਮਾਈਮੀ ਦੀ ਟੀਮ ਨੇ ਵੈਨਕੂਵਰ ਵਾਈਟਸ ਕੈਪਸ ਦੀ ਟੀਮ ਨੂੰ 3-1 ਨਾਲ ਹਰਾ ਕੇ ਐਮ ਐਲ ਐਸ ਕੱਪ ਤੇ ਕੀਤਾ ਕਬਜ਼ਾ
Next articleਕੈਨੇਡੀਅਨਾ ਨੂੰ ਬਰਫੀਲੇ ਉਲੂਆਂ ਦੀ ਝਲਕ ਵੇਖਣ ਦਾ ਮਿਲ ਸਕਦੈ ਦੁਰਲਭ ਮੌਕਾ!