ਐਚ .ਪੀ .ਮਾਡਲ ਸਕੂਲ ਸੰਗੋਵਾਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਮਿੱਟ ਯਾਦਾਂ ਛੱਡਦਾ ਸੰਪੰਨ

ਕੁਸ਼ਲੀਨ ਕੌਰ 25000 ਹਜ਼ਾਰ ਨਾਲ ਸਨਮਾਨਿਤ

ਮਹਿਤਪੁਰ (ਸਮਾਜ ਵੀਕਲੀ) (ਗੁਰਨੂਰ ਸਿੰਘ ਚੰਦੀ): ਮਹਿਤਪੁਰ ਇਲਾਕੇ ਦੇ ਐਚ. ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ,ਪ੍ਰਧਾਨ ਅਰਸਦੀਪ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਵੱਲੋਂ ਪੰਜਾਬੀਅਤ ਨੂੰ ਸਮਰਪਿਤ ਸੰਗੋਵਾਲ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਸਮਰੋਹ ਦੀ ਸ਼ੁਰੂਆਤ ਸ਼ਾਹਕੋਟ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਤਨ ਸਿੰਘ ਕਾਕੜ ਕਲਾ ਸ.ਸਤਪਾਲ ਸਿੰਘ ਇਲਾਕਾ ਇੰਚਾਰਜ ਸਕੂਲ ਮੈਨੇਜਮੈਂਟ ,ਡਾ ਗੁਰਪਾਲ ਸਿੰਘ, ਜਸਪਾਲ ਸਿੰਘ ਲੰਬੜਦਾਰ,ਮਾਸਟਰ ਹਰਭਜਨ ਸਿੰਘ ਵੱਲੋਂ ਸਾਂਝੇ ਤੌਰ ਤੇ ਸਮਾਂ ਰੋਸ਼ਨ ਕਰਕੇ ਕੀਤੀ ਗਈ ਇਸ ਮੌਕੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ਤੇ ਪੰਜਾਬੀ ਵਿਰਸੇ ਦੇ ਸਿਰਲੇਖ ਹੇਠ ਬੱਚਿਆਂ ਵਲੋ ਪੰਜਾਬੀ ਵਿਰਸੇ ਨੂੰ ਦਰਸਾਓਦੀ ਝਾਕੀ ਨੇ ਝੰਜੋੜ ਕੇ ਰੱਖ ਦਿੱਤਾ ਬੱਚਿਆਂ ਵਲੋ ਪੇਸ਼ ਕੀਤੀ ਸਕਿਟ ਬੇਟੀ ਪੜਾਓ ਬੇਟੀ ਬਚਾਓ ਨੇ ਚੰਗਾ ਸੁਨੇਹਾ ਦਿੰਦਿਆਂ ਸੋਚਣ ਲਈ ਮਜਬੂਰ ਕਰ ਦਿੱਤਾ ਮੌਕੇ ਸ਼ਾਹਕੋਟ ਇਲਾਕੇ ਦੇ ਐਮ .ਐਲ. ਏ. ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਤੇ ਬੱਚਿਆਂ ਦੇ ਭਵਿੱਖ ਲਈ ਕਾਮਨਾ ਕੀਤੀ ਇਨਾਮ ਵੰਡ ਮੌਕੇ ਸ਼੍ਰੀ ਮੁਨਸ਼ੀ ਰਾਮ ਟਰੱਸਟ ਵੱਲੋ ‌ਡਾ ਗੁਰਪਾਲ ਸਿੰਘ , ਸ਼੍ਰੀ ਗੁਰਦੇਵ, ਸ.ਹਰਵਿੰਦਰ ਸਿੰਘ ਮਰੋਕ ਵਲੋ ਦਸਵੀਂ ਕਲਾਸ ਦੀ ਪਹਿਲੇ ਨੰਬਰ ਤੇ ਆਈ ਲੜਕੀ ਕੁਸ਼ਲੀਨ ਕੌਰ ਨੂੰ 25000/- ਰੁ : ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਰਵੀਂ ਕਲਾਸ ਵਿੱਚੋਂ ਫਸਟ ਆਈ ਲੜਕੀ ਮਨਪ੍ਰੀਤ ਨੂੰ ਸਕੂਲ ਮੈਨੇਜਮੈਂਟ ਵਲੋ 2100 ਰੁ: ਦੇ ਕਿ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਟੇਜ ਸੰਚਾਲਕ ਦੀ ਸੁਚੱਜੀ ਭੂਮਿਕਾ ਮੈਡਮ ਸਤਿੰਦਰ ਕੌਰ ਅਤੇ ਸੁਖਮਨਪ੍ਰੀਤ ਸਿੰਘ ਵਲੋ ਕਾਬਲੇ ਤਾਰੀਫ਼ ਢੰਗ ਨਾਲ ਨਿਭਾਈ। ਇਸ ਸਮਰੋਹ ਮੌਕੇ ਨਗਰ ਪੰਚਾਇਤ ਮਹਿਤਪੁਰ ਦੇ ਉਪ ਪ੍ਰਧਾਨ ਮਹਿੰਦਰ ਪਾਲ ਸਿੰਘ ਟੁਰਨਾ ਸਮੇਤ ਧਰਮਪਾਲ, ਬਲਾਕ ਸਮਤੀ ਪ੍ਰਧਾਨ ਬਲਦੇਵ ਸਿੰਘ ਲਾਡੀ, ਹਰਵਿੰਦਰ ਸਿੰਘ ਮਠਾੜੂ ਆਮ ਆਦਮੀ, ਜਸਪਾਲ ਸਿੰਘ ਲੰਬੜਦਾਰ ਸਮਾਜ ਸੇਵਕ, ਸਮੂਹ ਪ੍ਰੈਸ ਮਹਿਤਪੁਰ, ਇਲਾਕੇ ਦੇ ਸਕੂਲਾ ਦੇ ਮੈਨੇਜਿੰਗ ਡਇਰੈਕਟਰ, ਚੇਅਰਮੈਨ, ਪ੍ਰਿੰਸੀਪਲ ਵਿੱਦਿਆਰਥੀਆ ਦੇ ਮਾਤਾ ਪਿਤਾ, ਸਕੂਲ ਦਾ ਸਮੂਹ ਸਟਾਫ ਅਤੇ ਸਕੂਲ ਦੇ ਕਰਮਚਾਰੀ ਆਦਿ ਹਾਜਰ ਸਨ

 

Previous articleਜਥੇਦਾਰ ਸਾਹੀ ਨੇ ਸ਼੍ਰੋਮਣੀ ਅਕਾਲੀ ਦਲ (ਸਯੁੰਕਤ) ਦੇ ਜ਼ਿਲ੍ਹਾਂ ਪੱਧਰੀ ਅਹੁਦੇਦਾਰਾਂ ਦਾ ਕੀਤਾ ਐਲਾਨ
Next articleਅਨੁਸੂਚਿਤ ਜਨਜਾਤੀਆਂ ਸੋਧ ਬਿੱਲ ਦਾ ਸੰਤ ਸੀਚੇਵਾਲ ਨੇ ਕੀਤਾ ਸਮਰੱਥਨ