
ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਨੈਸ਼ਨਲ ਕਾਲਜ ਭੀਖੀ ਵਿਖੇ ਸਾਲਾਨਾ ਐਥਲੈਟਿਕ ਮੀਟ 2024-25 ਰੰਗਾਰੰਗ ਪ੍ਰੋਗਰਾਮ ਦੇ ਨਾਲ ਕਰਵਾਈ ਗਈ। ਜਿਸਦਾ ਉਦਘਾਟਨ ਮੁੱਖ ਮਹਿਮਾਨ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਜੀ ਅਤੇ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਜੀ ਨੇ ਸਰਸਵਤੀ ਪੂਜਾ ਕਰਕੇ ਅਤੇ ਝੰਡਾ ਲਹਿਰਾ ਕੇ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਨੂੰ ਮਾਰਚ ਪਾਸਟ ਦੁਆਰਾ ਸਲਾਮੀ ਦਿੱਤੀ। ਐਥਲੈਟਿਕ ਮੀਟ ਦੌਰਾਨ ਲੜਕੇ – ਲੜਕੀਆਂ ਦੀ 100-200-400-800-1500 ਮੀਟਰ ਰੇਸ, ਡਿਸਕਸ ਥਰੋ, ਸ਼ਾਟ ਪੁੱਟ , ਲੰਬੀ ਛਾਲ ਅਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ।100 ਮੀਟਰ ਦੌੜ ਲੜਕਿਆਂ ਵਿਚ ਪਹਿਲਾਂ ਸਥਾਨ ਰਾਜਵਿੰਦਰ ਸਿੰਘ ਕਲਾਸ ਬੀ ਏ ਭਾਗ ਪਹਿਲਾ, ਦੂਜਾ ਸਥਾਨ ਬਲਰਾਜ ਸਿੰਘ ਕਲਾਸ ਬੀ ਏ ਭਾਗ ਪਹਿਲਾਂ ਅਤੇ ਤੀਸਰਾ ਸਥਾਨ ਮਨਪ੍ਰੀਤ ਸਿੰਘ ਬੀ ਏ ਭਾਗ ਦੂਜਾ , 100 ਮੀਟਰ ਦੌੜ ਲੜਕੀਆਂ ਵਿੱਚ ਪਹਿਲਾਂ ਸਥਾਨ ਰਾਜਿੰਦਰ ਕੌਰ ਕਲਾਸ ਬੀ ਏ ਭਾਗ ਦੂਜਾ , ਦੂਜਾ ਸਥਾਨ ਹਰਪ੍ਰੀਤ ਕੌਰ ਕਲਾਸ ਐਮ ਏ ਪੰਜਾਬੀ ਭਾਗ ਦੂਜਾ ਅਤੇ ਤੀਸਰਾ ਸਥਾਨ ਸੁਮਨਦੀਪ ਕੌਰ ਕਲਾਸ ਐਮ ਐਸ ਸੀ ਮੈਥ ਭਾਗ ਪਹਿਲਾਂ ਸਥਾਨ ਹਾਸਿਲ ਕੀਤਾ। ਸ਼ਾਟ ਪੁੱਟ ਥਰੋ ਵਿੱਚ ਲੜਕਿਆਂ ਵਿਚੋਂ ਪਹਿਲਾਂ ਸਥਾਨ ਲਵਦੀਪ ਸਿੰਘ ਕਲਾਸ ਪੀ ਜੀ ਡੀ ਸੀ ਏ, ਦੂਜਾ ਸਥਾਨ ਕਰਨਵੀਰ ਸਿੰਘ ਕਲਾਸ ਬੀ ਏ ਭਾਗ ਤੀਸਰਾ ਅਤੇ ਤੀਸਰਾ ਸਥਾਨ ਜਸਪ੍ਰੀਤ ਸਿੰਘ ਕਲਾਸ ਬੀ ਏ ਭਾਗ ਦੂਜਾ ਅਤੇ ਸ਼ਾਟ ਪੁੱਟ ਵਿੱਚ ਲੜਕੀਆਂ ਵਿੱਚੋ ਪਹਿਲਾਂ ਸਥਾਨ ਨਵਜੋਤ ਕੌਰ ਕਲਾਸ ਬੀ ਏ ਬੀ ਐਡ ਭਾਗ ਪਹਿਲਾ, ਦੂਜਾ ਸਥਾਨ ਰਮਨਦੀਪ ਕੌਰ ਕਲਾਸ ਬੀ ਸੀ ਏ ਭਾਗ ਤੀਜਾ ਅਤੇ ਤੀਸਰਾ ਸਥਾਨ ਰਮਨਦੀਪ ਕੌਰ ਬੀ ਏ ਭਾਗ ਪਹਿਲਾ ਨੇ ਹਾਸਿਲ ਕੀਤਾ। 100 ਮੀਟਰ ਦੌੜ ਵਿੱਚ ਪਹਿਲਾਂ ਸਥਾਨ ਹਾਸਿਲ ਕਰਨ ਵਾਲੇ ਲੜਕੇ ਅਤੇ ਲੜਕੀ ਨੂੰ 1100 , ਦੂਜਾ ਸਥਾਨ ਹਾਸਿਲ ਕਰਨ ਵਾਲੇ ਲੜਕੇ ਅਤੇ ਲੜਕੀ ਨੂੰ 800 ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਲੜਕੇ ਅਤੇ ਲੜਕੀ ਨੂੰ 500 ਇਨਾਮ ਅਤੇ ਮੈਡਲ ਨਾਲ ਸਨਮਾਨਿਤ ਕੀਤਾ। ਬੈਸਟ ਐਥਲੀਟ ਦਾ ਇਨਾਮ ਲੜਕਿਆਂ ਵਿੱਚੋ ਲਵਪ੍ਰੀਤ ਸਿੰਘ ਕਲਾਸ ਬੀ ਏ ਭਾਗ ਤੀਜਾ ਅਤੇ ਲੜਕੀਆਂ ਵਿੱਚੋ ਹਰਪ੍ਰੀਤ ਕੌਰ ਕਲਾਸ ਐੱਮ ਏ ਪੰਜਾਬੀ ਭਾਗ ਦੂਜਾ ਨੇ ਪ੍ਰਾਪਤ ਕੀਤਾ । ਬੈਸਟ ਐਥਲੀਟ ਲੜਕੇ ਅਤੇ ਲੜਕੀ ਨੂੰ ਟਰਾਫ਼ੀ ਅਤੇ 1100 ਇਨਾਮ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਆਪਣੇ ਭਾਸ਼ਣ ਵਿੱਚ ਖੇਡਾਂ ਦੀ ਮਹਤੱਤਾ ਉਤੇ ਜ਼ੋਰ ਦਿੱਤਾ ਅਤੇ ਨਾਲ ਹੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਵਿਭਿੰਨ ਈਵੈਂਟ ਵਿੱਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਇਨਾਮ ਦਿੱਤੇ ਗਏ। ਇਸ ਐਥਲੀਟ ਮੀਟ ਦਾ ਪੂਰਾ ਸੰਚਾਲਨ ਕੋਆਰਡੀਨੇਟਰ ਪ੍ਰੋ ਗੁਰਤੇਜ ਸਿੰਘ ਅਤੇ ਪ੍ਰੋ ਹਰਬੰਸ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ ਸੰਟੀ ਕੁਮਾਰ, ਪ੍ਰੋ ਅਵਤਾਰ ਸਿੰਘ , ਪ੍ਰੋ ਲਖਵਿੰਦਰ ਸਿੰਘ, ਪ੍ਰੋ ਨਿਰਮਲ ਸਿੰਘ ,ਪ੍ਰੋ ਸੁਖਪਾਲ ਕੌਰ, ਪ੍ਰੋ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।