HOME ਸਲਾਨਾ 16 ਵਾਂ ਗਣੇਸ਼ ਉਤਸਵ ਸ਼ੁਰੂ

ਸਲਾਨਾ 16 ਵਾਂ ਗਣੇਸ਼ ਉਤਸਵ ਸ਼ੁਰੂ

3
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :-  ਮਰਾਠਾ ਗਣੇਸ਼ ਉਤਸਵ ਮੰਡਲ ਅਤੇ ਸਰਾਫ਼ਾ ਕਮੇਟੀ ਰਾਏਕੋਟ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ 16 ਵਾਂ ਗਣੇਸ਼ ਉਤਸਵ ਸ਼ੁਰੂ ਹੋਇਆ।ਇਸ ਸੰਬੰਧ ਵਿੱਚ ਅੱਜ ਸ਼ਹਿਰ ਦੇ ਸਰਾਫ਼ਾ ਬਾਜ਼ਾਰ ਦੇ ਮੇਨ ਚੌਕ ਵਿੱਚ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਪੂਰੇ ਧਾਰਮਿਕ ਰੀਤੀ ਰਿਵਾਜ਼ਾ ਨਾਲ ਸਥਾਪਤ ਕੀਤੀ ਗਈ। ਗਣੇਸ਼ ਉਤਸਵ ਮੰਡਲ ਦੇ ਪ੍ਰਧਾਨ ਰਾਮਚੰਦਰ ਪਿੰਟੂ, ਮੀਤ ਪ੍ਰਧਾਨ ਰਾਜ ਕੁਮਾਰ ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਵਿਨੋਦ ਕੁਮਾਰ ਖੁਰਮੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾ ਇਸ ਸਾਲ ਵੀ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਇਹ ਉਤਸਵ 27 ਅਗਸਤ ਤੋ ਲੈ ਕੇ 2 ਸਤੰਬਰ ਤੱਕ ਚੱਲੇਗਾ। ਰੋਜ਼ਾਨਾ ਸਵੇਰੇ 9 ਵਜੇ ਅਤੇ ਸ਼ਾਮ 7.30 ਵਜੇ ਗਣੇਸ਼ ਜੀ ਦੀ ਆਰਤੀ ਹੋਇਆ ਕਰੇਗੀ। 2 ਸਤੰਬਰ ਨੂੰ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਨੂੰ ਲੈ ਕੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਇਸ ਦੇ ਉਪਰੰਤ ਮੂਰਤੀ ਵਿਸਰਜਨ ਕਰ ਦਿੱਤੀ ਜਾਵੇਗੀ। ਇਸ ਮੌਕੇ ਬਲਬੀਰ ਜੈਨ,ਕਪਿਲ ਗਰਗ, ਪ੍ਰਕਾਸ਼, ਗਗਨ ਕੁਮਾਰ ਗੱਗੀ, ਭੁਪਿੰਦਰ ਕੁਮਾਰ, ਗੁਲਸ਼ਨ ਜੈਨ, ਡਾ ਰਾਜੂ,ਕਰਨ,ਅਨਿਲ ਵਰਮਾ ਵਿਨੋਦ ਵਰਮਾ ਮੌਜੀ,ਹੇਮਰਾਜ, ਵਿਕਰਮ ਵਰਮਾ,ਵਿਨੋਦ ਖੁਰਮੀ,ਮਨੋਹਰ ਲਾਲ ਗਰਗ, ਹੈਪੀ ਗੋਇਲ ਸਮੇਤ ਹੋਰ ਭਗਤਜਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹ ਆਉਣ ਦੇ ਕਾਰਣ, ਪ੍ਰਭਾਵ ਅਤੇ ਨਿਯੰਤਰਣ ਦੀਆਂ ਰਣਨੀਤੀਆਂ
Next articleਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦੀ ਬੇਲਗਾਮ ਲੁੱਟ, ਮਾਪਿਆਂ ਦੀਆਂ ਜੇਬਾਂ ਖਾਲੀ – ਸਰਕਾਰ ਖਾਮੋਸ਼