ਚੋਣਾਂ ਦਾ ਐਲਾਨ

ਤਰਸੇਮ ਸਹਿਗਲ

(ਸਮਾਜ ਵੀਕਲੀ)

ਚੋਣਾਂ ਦਾ ਹੈ ਹੋ ਗਿਆ ਐਲਾਨ ਮਿਤਰੋ।
ਲੀਡਰਾਂ ਦੀ ਚਲ ਪਈ ਜ਼ਬਾਨ ਮਿੱਤਰੋ।

ਕਹਿੰਦੇ ਅਸ਼ੀਂ ਬੜਾ ਹੀ ਵਿਕਾਸ ਕਰਤਾ ,
ਵਿਕਾਸ ਕਿਹੜਾ ਕੀਤਾ ,ਸਤਿਆਨਾਸ ਕਰਤਾ ,
ਹੱਥ ਜੋੜ ਦਰਾਂ ਉਤੇ ਆਣ ਮਿੱਤਰੋ।
ਚੋਣਾਂ ਦਾ ਹੈ ਹੋ ਗਿਆ ਐਲਾਨ ਮਿੱਤਰੋ ।
ਲੀਡਰਾਂ ਦੀ ਚਲ ਪਈ ਜ਼ਬਾਨ ਮਿੱਤਰੋ ।

ਵਿਰੋਧੀਆਂ ਨੂੰ ਨਿੰਦਦੇ ਨੇ ਪੀ-ਪੀ ਕੇ ਪਾਣੀ ,
ਪੰਜ ਸਾਲ ਪਾ ਕੇ ਰੱਖੀ ਪਾਣੀ ‘ਚ ਮਧਾਣੀ ,
ਮੂਹੋਂ ਮਿੱਠੂ ਅੰਦਰੋਂ ਸ਼ੈਤਾਨ ਮਿੱਤਰੋ ।
ਚੋਣਾਂ ਦਾ ਹੈ ਹੋ ਗਿਆ ਐਲਾਨ ਮਿੱਤਰੋ ।
ਲੀਡਰਾਂ ਦੀ ਚਲ ਪਈ ਜ਼ਬਾਨ ਮਿੱਤਰੋ ।

ਦੁੱਧ ਦੀ ਰਖਵਾਲੀ ਏ ਕਰਨ ਬਿਲੀਆਂ ,
ਬੜੇ -ਬੜੇ ਗੱਪ ਮਾਰੇ ਸੇਖ-ਚਿਲੀਆਂ ,
ਕੁਰਸੀ ਦਾ ਰਾਗ ਹੀ ਤਾਂ ਗਾਣ ਮਿੱਤਰੋ ।
ਚੋਣਾਂ ਦਾ ਹੈ ਹੋ ਗਿਆ ਐਲਾਨ ਮਿੱਤਰੋ ।
ਲੀਡਰਾਂ ਦੀ ਚਲ ਪਈ ਜ਼ਬਾਨ ਮਿੱਤਰੋ ।

ਲੀਡਰ ਤਾਂ ਜਿੱਤ ,ਲੋਕ ਹਾਰ ਜਾਂਦੇ ਨੇ ,
ਭਾਈਚਾਰਾ ਕਰ ਤਾਰ-ਤਾਰ ਜਾਂਦੇ ਨੇ ,
ਲਾਰਿਆਂ ਦਾ ਲਾਲੀ-ਪਾਪ ,ਮੂੰਹ ‘ਚ ਪਾਣ ਮਿੱਤਰੋ ।
ਚੋਣਾਂ ਦਾ ਹੈ ਹੋ ਗਿਆ ਐਲਾਨ ਮਿੱਤਰੋ ।
ਲੀਡਰਾਂ ਦੀ ਚਲ ਪਈ ਜ਼ਬਾਨ ਮਿੱਤਰੋ ।

ਤਰਸੇਮ ਸਹਿਗਲ

93578-96207

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਹਿਰੀ ਸੋਚ
Next articleਰੁਲ਼ਦੂ ਨੂੰ ਲਗਦੈ ਨਿਰਾ ਡਰਾਮਾ