ਅੰਨਾ ਹਜ਼ਾਰੇ ਵੱਲੋਂ ਖੰਡ ਮਿੱਲਾਂ ਦੀ ਵਿਕਰੀ ’ਚ ਘੁਟਾਲੇ ਦੇ ਦੋਸ਼

Social activist Anna Hazare.

ਪੁਣੇ (ਸਮਾਜ ਵੀਕਲੀ):   ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਵਿਚ ਸਹਿਕਾਰੀ ਖੰਡ ਮਿੱਲਾਂ ਦੀ ਵਿਕਰੀ ’ਚ 25 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ। ਅੰਨਾ ਨੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਦੀ ਜਾਂਚ ਮੰਗੀ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਕਰੇ। ਅੰਨਾ ਨੇ ਦੋਸ਼ ਲਾਇਆ ਕਿ ਮਿੱਲਾਂ ‘ਬਹੁਤ ਸਸਤੇ ਭਾਅ’ ਖ਼ਰੀਦੀਆਂ ਗਈਆਂ ਹਨ।

ਹਜ਼ਾਰੇ ਨੇ ਕਿਹਾ, ‘ਅਸੀਂ ਖੰਡ ਮਿੱਲਾਂ ਦੀ ਨਿਗੂਣੀ ਕੀਮਤ ’ਤੇ ਵਿਕਰੀ ਵਿਰੁੱਧ 2009 ਤੋਂ ਸੰਘਰਸ਼ ਕਰ ਰਹੇ ਹਾਂ। ਇਸ ਸਭ ਵਿਚ ਸਿਆਸਤਦਾਨਾਂ ਦੀ ਮਿਲੀਭੁਗਤ ਹੈ। ਇਸ ਤੋਂ ਇਲਾਵਾ ਸਹਿਕਾਰੀ ਵਿੱਤੀ ਸੰਸਥਾਵਾਂ ਵਿਚ ਹੋਰ ਵੀ ਬੇਨਿਯਮੀਆਂ ਹਨ। ਉਨ੍ਹਾਂ ਕਿਹਾ ਕਿ 2017 ਵਿਚ ਮੁੰਬਈ ਵਿਚ ਸ਼ਿਕਾਇਤ ਵੀ ਦਿੱਤੀ ਗਈ ਸੀ ਤੇ ਇਕ ਡੀਆਈਜੀ ਰੈਂਕ ਦਾ ਅਧਿਕਾਰੀ ਜਾਂਚ ਲਈ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਦੋ ਸਾਲਾਂ ਬਾਅਦ ਕਲੋਜ਼ਰ ਰਿਪੋਰਟ ਦੇ ਦਿੱਤੀ ਗਈ ਤੇ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਨਹੀਂ ਆਈ। ਅੰਨਾ ਨੇ ਲਿਖਿਆ ਕਿ ਜੇ ਮਹਾਰਾਸ਼ਟਰ ਸਰਕਾਰ ਇਸ ਘੁਟਾਲੇ ਦੀ ਜਾਂਚ ਨਹੀਂ ਕਰਾਏਗੀ ਤਾਂ ਕੌਣ ਕਾਰਵਾਈ ਕਰੇਗਾ। ਹਜ਼ਾਰੇ ਨੇ ਹਾਲਾਂਕਿ ਆਪਣੇ ਪੱਤਰ ਵਿਚ ਕਿਸੇ ਵੀ ਸਹਿਕਾਰੀ ਖੰਡ ਮਿੱਲ ਦਾ ਨਾਂ ਨਹੀਂ ਲਿਖਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਨੂੰ ਮੁੜ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਮਿਲਿਆ ਸੀ ਸੁਨੇਹਾ: ਕੈਪਟਨ
Next article‘ਆਪ’ ਨੇ ਜ਼ਾਬਤਾ ਉਲੰਘ ਕੇ ਝੂਠਾ ਪ੍ਰਚਾਰ ਕੀਤਾ: ਸਿੱਧੂ