ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੀ. ਡੀ. ਪੀ. ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਕੁਲਵੀਰ ਕੌਰ ਸੁਪਰਵਾਈਜ਼ਰ ਅੱਪਰਾ ਦੀ ਯੋਗ ਅਗਵਾਈ ਹੇਠ ਆਂਗਨਵਾੜੀ ਸੈਂਟਰ ਅੱਪਰਾ ਵਿਖੇ ‘ਪੋਸ਼ਣ ਮਹੀਨਾ’ ਮਨਾਇਆ ਗਿਆ | ਇਸ ਮੌਕੇ ਸੱਭ ਤੋਂ ਪਹਿਲਾਂ ਰਾਸ਼ਟਰੀ ਝੰਡਾ ‘ਤਿਰੰਗਾ’ ਫਹਿਰਾਇਆ ਗਿਆ ਤੇ ਨਰੋਏ ਤੇ ਤੰਦਰੁਸਤ ਸਮਾਜ ਦੀ ਸਥਾਪਨਾ ਲਈ ਸੁੰਹ ਚੁੱਕੀ ਗਈ | ਇਸ ਮੌਕੇ ਗਰਭਵਤੀ ਮਹਿਲਾਵਾਂ ਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪਾਣੀ ਦੀ ਯੋਗ ਵਰਤੋਂ, ਮਾਂ ਦੇ ਦੁੱਧ ਦੀ ਮਹੱਤਤਾ, ਸੰਤੁਲਿਤ ਭੋਜਨ, ਨਿੱਜੀ ਸਾਫ਼ ਸਫ਼ਾਈ ਤੇ ਪ੍ਰਧਾਨ ਮੰਤਰੀ ਮਾਤੂਰ ਵੰਦਨਾ ਸਕੀਮ ਦੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸੋਮਾ ਦੇਵੀ, ਅਨੁਰਾਧਾ, ਕੁਲਵਿੰਦਰ ਕੌਰ, ਕਸ਼ਮੀਰ ਕੌਰ, ਕਿ੍ਸ਼ਨਾ ਦੇਵੀ, ਸੀਤਾ ਦੇਵੀ ਸਾਰੀਆਂ ਆਂਗਨਵਾੜੀ ਵਰਕਰਜ਼, ਊਸ਼ਾ ਰਾਣੀ, ਕਿਰਨ ਬਾਲਾ, ਰਵਿੰਦਰ ਕੌਰ, ਰਵੀਨਾ ਸਾਰੀਆਂ ਹੈਲਪਰ, ਮਾਸਟਰ ਜੋਗਰਾਜ ਰਿਟਾਇਰਡ ਮਾਸਟਰ, ਜਸਵਿੰਦਰ ਸਿੰਘ, ਸੁਖਦੇਵ ਰਾਜ ਆਦਿ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly