ਅੰਧੇਰ-ਨਗਰੀ ਚੌਪਟ-ਰਾਜਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) ਅੰਧੇਰ ਜਿੱਥੇ ਪੈ ਜਾਵੇ ਤਖਤਾ ਪਲਟ ਜਾਂਦਾ ਰਾਜਿਆਂ ਦਾ, ਲੋਕ ਰਾਜ ਵਿੱਚ,ਮੰਗਤੇ ਬਣਦੇ, ਟੱਪਦੇ ਰਾਹ ਦਰਵਾਜਿਆਂ ਦਾ। ਮੁੜ ਕੇ ਜਾਤ ਨ੍ਹੀਂ ਪੁੱਛਦੇ, ਗੱਦੀ ਨੂੰ ਇੱਕ ਵਾਰੀ ਹੱਥ ਜੇ ਪੈ ਜਾਵੇ। ਪ੍ਰੋਪਰਟੀ ਡੀਲਰ ਤੇ ਇਨ੍ਹਾਂ ਦੀ ਇੱਕੋ ਜਾਤ, ਘੁਣ ਵਾਂਗੂੰ ਥੋਡਾ ਪੈਸਾ ਖਾ ਜਾਵੇ।

ਇੱਕ ਮੌਕਾ,ਬਸ ਇੱਕ ਮੌਕਾ ਦਿਓ,ਪੰਜਾਬੀਓ! ਸਭ ਨੂੰ ਅਜ਼ਮਾ ਕੇ ਤੁਸੀਂ ਦੇਖ ਲਿਆ। ਮਿਲੀ ਸੀ,ਰਾਸ਼ਟਰਪਤੀ ਦੀ ਕੁਰਸੀ,ਤੱਕ ਪਹੁੰਚ,ਬਾਪੂ ਸਾਡੇ ਠੁੱਡ ਮਾਰੀ,ਤੁਸੀਂ ਇਹ ਨਾ ਸਮਝ ਲੈਣਾ,
ਅਸੀਂ ਇਮਾਨ ਵੇਚ ਲਿਆ। ਸਿਆਸੀ ਲਾਰਿਆਂ ‘ਚ,ਕੋਈ ਸੱਚ ਨ੍ਹੀਂ ਹੁੰਦਾ, ਜਿਵੇਂ ਬੰਦਾ ਮੁੱਕਰ ਜਾਂਦਾ ਵਿਦੇਸ਼ ਗਿਆ। ਚੇਅਰਮੈਨੀਆਂ ਲੈਣੀਆਂ, ਤਾਂ ਛੋਟੀ ਜਿਹੀ ਗੱਲ ਹੁੰਦੀ।ਵੱਡੀਆਂ ਕੁਰਸੀਆਂ ਲੈਣ ਲਈ ਵੀ ਰਹਿੰਦਾ ਕਲੇਸ਼ ਪਿਆ।

ਵੱਡੀਆਂ ਹੇਰਾਫੇਰੀਆਂ ਕਰਕੇ,ਝੂਠ ਬੋਲ ਕੇ ਲੋਕਾਂ ਤੋਂ ਪੈਸਾ ਬਟੋਰਦੇ, ਲੋਕ ਜਦੋਂ ਪੈਸਾ ਵਾਪਸ ਮੰਗਣ,ਖੁਦਕੁਸ਼ੀ ਦਾ ਡਰਾਬਾ, ਦੇ ਕੇ ਘਰੋਂ ਮੋੜਦੇ। ਰੱਬ ਨੂੰ ਉਲਾਂਭਾ ਦਿੰਦੇ,ਲੋਕਾਂ ਦੇ ਘਰ ਭਰਦਾ, ਸਾਨੂੰ ਵੀ ਕੁਝ ਹੋਰ ਦੇਹ‌। ਉਹ ਤਾਂ ਇਨਸਾਫ਼ ਦੀ ਤਰਾਜੂ ਵਿੱਚ ਤੋਲਦਾ, ਕਿਵੇਂ ਕਿਸੇ ਦਾ ਦਿਲ ਤੋੜ ਦੇ।

ਸਿਆਸੀ ਬੰਦੇ, ਭਾਵੇਂ ਹੋਣ ਲੋਕ-ਰਾਜੀ, ਭਾਵੇਂ ਡਿਕਟੇਟਰ। ਲੋਕਾਂ ਨੂੰ ਲਾਉਂਦੇ ਪਿੱਛੇ, ਕਹਿ ਕੇ ਸਾਡਾ ਰਾਜ, ਹੋਊਗਾ ਸਭ ਤੋਂ ਬਿਹਤਰ। ਫਸਲੀ ਬਟੇਰਿਆਂ ਵਾਂਗੂੰ,ਨਜ਼ਰ ਆਉਂਦੇ ਪਹਿਲਾਂ, ਤਾਕਤ ਮਿਲ ਜਾਣ ਤੇ, ਹੋ ਜਾਵਣ ਤਿੱਤਰ। ਇੰਨੀਆਂ ਚਲਾਕੀਆਂ, ਕਿਸੇ ਨੂੰ ਨਾ ਆਉਣ, ਜ਼ਨਾਨੀਆਂ ਵੀ ਇਨ੍ਹਾਂ ਨਾਲੋਂ, ਕਰਨ ਘੱਟ ਚਲਿੱਤਰ।

ਤਾਕਤ ਵਿੱਚ ਆਪਣੇ ਆਪ ਨੂੰ ਰੱਬ ਸਮਝਦੇ, ਉਸ ਦਾ ਹੁਕਮ ਮੰਨਣ ਤੋਂ ਆਕੀ। ਜਦੋਂ ਰਾਜ- ਭਾਗ ਤੋਂ ਵਿਛੋੜਾ ਮਿਲਦਾ, ਘਰ ਵਿੱਚ ਭੰਗ ਭੁੱਜਦੀ, ਰਹਿੰਦਾ ਨਾ ਕੁਝ ਵੀ ਬਾਕੀ। ਸਰੀਰ ਦੀਆਂ ਰਗਾਂ,ਜਵਾਬ ਦੇ ਜਾਂਦੀਆਂ,ਦਾਰੂ ਦੇ ਜਾਮ ਵੀ ਨਾ ਪਚਦੇ, ਜਿਹੜੇ ਪਿਲਾਉਂਦਾ ਸਾਕੀ। ਪੁਲਸੀਏ ਵੀ ਪਿੰਜਰ ਘਸੀਟਦੇ,ਜਦੋਂ ਹਾਵੀ ਹੁੰਦੀ ਖਾਕੀ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ 639/40ਏ ਚੰਡੀਗੜ੍ਹ। ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਘਵੱਦੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਹੋਲਾ ਮਹੱਲਾ ਮੌਕੇ ਲਗਾਇਆ ਗਿਆ ਵਿਸ਼ਾਲ ਲੰਗਰ
Next article,ਚੜ੍ਹਿਆ ਚੇਤ ਮਹੀਨਾ,