ਨਵੀਂ ਦਿੱਲੀ – ਅਯੁੱਧਿਆ ਵਿੱਚ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਰਾਮ ਜਨਮ ਭੂਮੀ ਟਰੱਸਟ ਦੀ ਮੇਲ ‘ਤੇ ਧਮਕੀ ਭਰਿਆ ਮੇਲ ਆਇਆ ਸੀ, ਜਿਸ ‘ਚ ਲਿਖਿਆ ਗਿਆ ਸੀ ਕਿ ਮੰਦਰ ਦੀ ਸੁਰੱਖਿਆ ਵਧਾਈ ਜਾਵੇ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਰਾਮ ਮੰਦਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਹ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਅਯੁੱਧਿਆ ਦੇ ਨਾਲ-ਨਾਲ ਬਾਰਾਬੰਕੀ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਰਾਮ ਜਨਮ ਭੂਮੀ ਟਰੱਸਟ ਦਫ਼ਤਰ ਦੇ ਲੇਖਾ ਅਧਿਕਾਰੀ ਮਹੇਸ਼ ਕੁਮਾਰ ਨੇ ਕੇਸ ਦਰਜ ਕੀਤਾ ਹੈ। ਅਯੁੱਧਿਆ ਦੇ ਨਾਲ-ਨਾਲ ਬਾਰਾਬੰਕੀ ਅਤੇ ਚੰਦੌਲੀ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਵੀ ਧਮਕੀ ਭਰੇ ਪੱਤਰ ਮਿਲੇ ਹਨ। ਬਾਰਾਬੰਕੀ, ਫ਼ਿਰੋਜ਼ਾਬਾਦ ਅਤੇ ਚੰਦੌਲੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇੱਕ ਈਮੇਲ ਮਿਲੀ ਹੈ ਜਿਸ ਵਿੱਚ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਮੇਲ ਤਾਮਿਲਨਾਡੂ ਤੋਂ ਭੇਜੇ ਗਏ ਹਨ। ਜੇਕਰ ਦੂਜੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਘੱਟੋ-ਘੱਟ 10-15 ਜ਼ਿਲ੍ਹਿਆਂ ਦੇ ਡੀਐਮਜ਼ ਦੇ ਅਧਿਕਾਰਤ ਸੂਚਨਾ ਪ੍ਰਣਾਲੀ ‘ਤੇ ਧਮਕੀ ਭਰੇ ਈ-ਮੇਲ ਪ੍ਰਾਪਤ ਹੋਏ ਹਨ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



