(ਸਮਾਜ ਵੀਕਲੀ)
ਤੇ ਫੇਰ ਮੈਂ ਤੈਨੂੰ ਮਾਫ ਕਰਾਂਗੀ,
ਤੂੰ ਮੋੜ ਜਾਵੀਂ ਮੈਨੂੰ ‘ਮੈਂ’
ਮੇਰੇ ਚਿੜੀਆਂ ਜਿਹੇ ਚਹਿਚਹਾਉਂਦੇ ਹਾਸੇ, ਮੇਰੀ ਬੇਪਰਵਾਹ ਮੋਰਾਂ ਜਿਹੀ ਤੋਰ,
ਮੇਰਾ ਸਰਗੀ ਜਿਹਾ ਰੰਗ,
ਮੇਰੇ ਬਾਬਲ ਦੇ ਵਿਹੜੇ ਨੱਚਦੀ ਮੈਂ,
ਤੇ ਫੇਰ ਤੂੰ ਮੋੜ ਜਾਵੀਂ ਮੈਨੂੰ ਮੈਂ,
ਮੈਂ ਫੇਰ ਤੈਨੂੰ ਮਾਫ ਕਰਾਂਗੀ,
ਮੈਂ ਤਾਂ ਤੇਰੀ ਬੇਪਰਵਾਹੀ ਸ਼ਿੱਦਤ ਨਾਲ ਨਿਭਾਈ ਏ,
ਤੇਰੀ ਦਿੱਤੀ ਹੰਝੂਆਂ ਦੀ ਪੰਡ ਵੀ ਮੈਂ ਰੀਝਾਂ ਨਾਲ ਹੰਢਾਈ ਏ,
ਤੇ ਫੇਰ ਤੂੰ ਮੋੜ ਜਾਵੀਂ ਮੈਨੂੰ ਮੈਂ,
ਮੈਂ ਫੇਰ ਤੈਨੂੰ ਮਾਫ ਕਰਾਂਗੀ।