ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਦਮਪੁਰ ਫਲਾਈ ਓਵਰ ਦੇ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ

(ਸਮਾਜ ਵੀਕਲੀ)

ਕੋਟਲੀ ਨੇ ਸ਼ਗਨ ਸਕੀਮ ਦੀ ਬਕਾਇਆ ਰਾਸ਼ੀ ਨੂੰ ਜਲਦ ਜਾਰੀ ਕਰਨ ਦੀ ਮੰਗ ਕੀਤੀ

ਜਲੰਧਰ/ਅੱਪਰਾ, 6 ਮਾਰਚ (ਜੱਸੀ)- ਲੰਮੇ ਸਮੇਂ ਤੋਂ ਆਦਮਪੁਰ ਫਲਾਈ ਓਵਰ ਤੇ ਸੜਕ ਨੂੰ ਤੁਰੰਤ ਪੂਰਾ ਕਰਨ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਉਠਾਉਂਦਿਆਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਂ ਦੱਸਣ ਦੀ ਖੇਚਲ ਕਰੇ ਕਿ ਕਦੋਂ ਤੱਕ ਜਲੰਧਰ ਤੋਂ ਹੁਸ਼ਿਆਰਪੁਰ ਵਾਇਆ ਆਦਮਪੁਰ ਜਾਣ ਵਾਲੀ ਸੜਕ ਤੇ ਪੁੱਲ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੇ ਦੇਸ਼ ਵਿੱਚੋਂ ਆਉਣ ਵਾਲੇ ਲੋਕ ਤੇ ਆਦਮਪੁਰ ਹਲਕੇ ਲੋਕ ਪ੍ਰੇਸ਼ਾਨ ਹਨ। ਸੰਬੰਧਿਤ ਮੰਤਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਲੋਕ ਹਿੱਤਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 31 ਜੁਲਾਈ ਤੱਕ ਸੜਕ ਤੇ ਸਰਵਿਸ ਲੇਨ ਨੂੰ ਬਣਾਉਣ ਦਾ ਕੰਮ ਕਰਵਾਉਣ ਲਈ ਪਾਬੰਦ ਹੈ। ਵਿਧਾਇਕ ਕੋਟਲੀ ਨੇ ਸ਼ਗਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪੈਸੇ ਨਾ ਮਿਲਣ ਦੇ ਮੁੱਦੇ ਨੂੰ ਉਠਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਇਕ ਸਾਲ ਹੋਣ ਦੇ ਬਾਵਜੂਦ ਵੀ ਅਜੇ ਤੱਕ ਸ਼ਗਨ ਸਕੀਮ ਦੇ ਬਕਾਇਆ ਰਾਸ਼ੀ ਲਾਭਪਾਤਰੀਆਂ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਹ ਬਕਾਇਆ ਰਾਸ਼ੀ ਨੂੰ ਜਲਦ ਰਿਲੀਜ਼ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

Previous articleਤੇ ਫੇਰ ਤੂੰ ਮੋੜ ਜਾਵੀਂ ਮੈਨੂੰ ‘ਮੈਂ’….
Next articleAmbedkar in London