ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਸਬੰਧੀ ਸਾਹਿਤ ਵੰਡਿਆਂ

ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)  : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ (28 ਸਤੰਬਰ) ਸਬੰਧੀ ਇਨਕਲਾਬੀ ਸੰਸਥਾਵਾਂ ਵੱਲੋਂ ਤਿਆਰੀਆਂ ਜਾਰੀ ਹਨ। ਇਸੇ ਦੇ ਚਲਦਿਆਂ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵੱਖੋ-ਵੱਖ ਥਾਵਾਂ ‘ਤੇ ਇਨਕਲਾਬੀ ਸਾਹਿਤ ਵੰਡਿਆਂ ਜਾ ਰਿਹਾ ਹੈ। ਮੰਚ ਦੇ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ. ਦੁਆਰਾ ਉਚੇਚੇ ਤੌਰ ‘ਤੇ ਭਿਜਵਾਏ ਗਏ ਪੈਂਫਲਿਟ ਅੱਜ ਡੀ.ਏ.ਵੀ., ਖਾਲਸਾ ਅਤੇ ਸਰਕਾਰੀ (ਮੁੰਡੇ) ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰਵੀਂ, ਬਾਹਰਵੀਆਂ ਜਮਾਤਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵੰਡੇ ਗਏ।

ਅਸ਼ਵਨੀ ਕੁਮਾਰ ਮੁੱਖ ਪ੍ਰਬੰਧਕ ਡੀਏਵੀ, ਇਕਬਾਲ ਸਿੰਘ ਗੁਨੋਮਾਜਰਾ ਸੀਨੀਅਰ ਅਧਿਆਪਕ, ਹਰਪ੍ਰੀਤ ਕੌਰ ਸ਼ੋਸ਼ਲ ਐਂਡ ਵੈੱਲਫੇਅਰ ਐਕਟਿਵੀਟੀ ਇੰਚਾਰਜ ਖਾਲਸਾ ਸਕੂਲ ਤੇ ਜਸਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸਕੂਲ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਵਿਸ਼ੇਸ਼ ਅਪੀਲ ਕੀਤੀ ਕਿ ਪਰਚਿਆਂ ਨੂੰ ਪੜ੍ਹਨ ਤੋਂ ਬਾਅਦ ਕਿਤੇ ਸੁੱਟਣ ਨਾ। ਸਗੋਂ ਆਪੋ-ਆਪਣੇ ਮਾਪਿਆਂ, ਗਵਾਂਢੀਆਂ ਅਤੇ ਹੋਰ ਸਾਕ-ਸਬੰਧੀਆਂ ਨੂੰ ਵੀ ਪੜ੍ਹਾਉਣ ਅਤੇ ਇਹਨਾਂ ਦੀਆਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ‘ਤੇ ਜਰੂਰ ਸ਼ੇਅਰ ਕਰਨ। ਇਸਦੇ ਨਾਲ਼ ਹੀ ਇਹਨਾਂ ਮੋਹਤਬਰ ਸ਼ਖਸੀਅਤਾਂ ਨੇ ਇਸ ਉਪਰਾਲੇ ਲਈ ਅੰਤਰ-ਰਾਸ਼ਟਰੀ ਇਨਕਲਾਬੀ ਮੰਚ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗੀਤਾ ਰਾਣੀ ਪ੍ਰਿੰਸੀਪਲ ਡੀਏਵੀ ਸਕੂਲ, ਕੁਲਵਿੰਦਰ ਸਿੰਘ ਪ੍ਰਿੰਸੀਪਲ ਖਾਲਸਾ ਸਕੂਲ, ਸੁਨੀਲ ਸ਼ਰਮਾ, ਰਵਿੰਦਰ ਸਿੰਘ, ਰਿੱਤੂ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleActive Covid cases drop below 1% as India logs below 30K
Next articleਗਰਭਵਤੀ ਔਰਤਾਂ ਨੂੰ ਪੌਸਟਿਕ ਖਾਣੇ ਬਾਰੇ ਜਾਗਰੂਕਤਾ ਕੈਂਪ ਲਗਾਇਆ