ਜ਼ਿਲ੍ਹਾ ਅਧਿਕਾਰੀਆਂ ਦੀ ਸੈਂਟਰ ਸਕੂਲ ਮੁਖੀਆ ਨਾਲ ਬੀ.ਆਰ.ਸੀ ਬਠਿੰਡਾ ਵਿਖੇ ਹੋਈ ਅਹਿਮ ਮੀਟਿੰਗ

ਯੂ-ਡਾਈਸ, ਨਵੇਂ ਦਾਖਲੇ, ਮਿਸ਼ਨ ਸਮਰੱਥ ਅਤੇ ਸਕੂਲਾਂ ਦੀਆਂ ਗ੍ਰਾਂਟਾਂ ਸੰਬੰਧੀ ਵਿਸ਼ੇਸ਼ ਚਰਚਾ
ਬਠਿੰਡਾ, 23 ਜਨਵਰੀ (ਰਮੇਸ਼ਵਰ ਸਿੰਘ) ਜ਼ਿਲ੍ਹਾ ਬਠਿੰਡਾ ਦੇ ਸਮੂਹ ਸੈੰਟਰ ਸਕੂਲ ਮੁਖੀਆਂ ਦੀ ਇੱਕ ਅਹਿਮ ਮੀਟਿੰਗ ਬਲਾਕ ਰਿਸੋਰਸ ਸੈਂਟਰ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮਿਸ਼ਨ ਸਮਰੱਥ, ਸਕੂਲੋਂ ਵਿਰਵੇ ਬੱਚੇ, ਸਕੂਲਾਂ ਦੀ ਸਫਾਈ, ਮਿਡ ਡੇ ਮੀਲ ਦੀ ਸਫਾਈ ਅਤੇ ਗੁਣਵੱਤਾ, ਗ੍ਰਾਂਟਾਂ ਦੀ ਸਹੀ ਸਮੇਂ ‘ਤੇ ਵਰਤੋਂ ਅਤੇ ਬੱਚਿਆਂ ਦੀ ਹਾਜ਼ਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਦਾਇਤ ਕੀਤੀ ਗਈ ਅਤੇ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੋਨੀਟਰ ਕਰਨ ਲਈ ਕਿਹਾ ਗਿਆ ਅਤੇ ਕਿਤੇ ਹੋਰ ਦਾਖਲ ਨਾ ਹੋਏ ਇੰਨ੍ਹਾਂ ਬੱਚਿਆਂ ਦਾ ਮੁੜ ਦਾਖਲਾ ਯਕੀਨੀ ਬਣਾਉਣ ਲਈ ਉਪਰਾਲੇ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਵਧਾਉਣ ਲਈ ਉਪਰਾਲੇ ਕਰਨ ਲਈ ਹਦਾਇਤ ਕੀਤੀ ਅਤੇ ਸਕੂਲੀ ਗ੍ਰਾਂਟਾਂ ਦੀ ਪਾਰਦਰਸ਼ਤਾ ਅਤੇ ਸਹੀ ਢੰਗ ਨਾਲ ਵਰਤੋਂ ਕਰਨ ਲਈ ਕਿਹਾ ਤਾਂ ਜੋ ਕਿ ਸਕੂਲ ਪ੍ਰਬੰਧਨ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮਿਸ਼ਨ ਸਮਰੱਥ ਬਾਰੇ ਵਿਸਥਾਰਤ ਚਰਚਾ ਕੀਤੀ ਗਈ ਅਤੇ ਸਕੂਲਾਂ ਵਿੱਚ ਦਾਖਲਾ ਮੁਹਿੰਮ ਸ਼ੁਰੂ ਕਰਨ, ਸਕੂਲ ਚੁਗਿਰਦੇ ਵਿੱਚ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ। ਲਖਵਿੰਦਰ ਸਿੰਘ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ  ਵਿਭਾਗ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸਕੂਲਾਂ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਰਮਿੰਦਰ ਸਿੰਘ ਐੱਮ.ਆਈ.ਐੱਸ. ਕੋਆਰਡੀਨੇਟਰ ਨੇ ਯੂ-ਡਾਈਸ ਡਰਾਪ ਬਾਕਸ ਸੰਬੰਧੀ ਡਾਟਾ ਅੱਪਡੇਟ ਕਰਨ ਸਮੇਂ ਆਉਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਨਿਰਭੈ ਸਿੰਘ ਭੁੱਲਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਜਤਿੰਦਰ ਸ਼ਰਮਾਂ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਵੱਲੋਂ ਸਕੂਲਾਂ ਵਿੱਚ ਗ੍ਰਾਂਟਾਂ ਸੰਬੰਧੀ ਸੈਂਟਰ ਮੁਖੀਆਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਵਧਾਈ / ਮਿੰਨੀ ਕਹਾਣੀ
Next article26 ਨੂੰ ਪ੍ਰਦਰਸ਼ਨ ਲਈ ਨੰਬਰਦਾਰ ਯੂਨੀਅਨ ਨੇ ਮੁਹੱਲਾ ਕਲੀਨਿਕ ਅੱਗੇ ਟੰਗਿਆ ਪੁਤਲਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ