ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)-ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋਂ ਬਾਬਾ ਸਾਹਿਬ ਜੀ ਦੇ ਨਾਮ ਤੇ ਪਹਿਲੇ ਸੰਸਕਾਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਬਾਬਾ ਸਾਹਿਬ ਜੀ ਨੂੰ ਸਾਰਿਆ ਵਲੋਂ ਫੁੱਲ ਭੇਂਟ ਕੀਤੇ ਗਏ । ਫਿਰ ਸਭ ਨੂੰ ਲੱਡੂ ਵੰਡੇ ਗਏ । ਸਕੂਲ ਮੁੱਖੀ ਵੱਲੋਂ ਸਭ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਮਾਜ ਹਿੱਤ ਲਈ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਹਮੇਸ਼ਾ ਤਿਆਰ ਹੈ ।
ਇਹਨਾਂ ਵਿੱਚੋਂ ਹੀ ਇੱਕ ਉਪਰਾਲਾ ਹੈ ਬਾਲ ਸੰਸਕਾਰ ਕੇਂਦਰ ਜਿੱਥੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ, ਅਤੇ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਸੰਸਕਾਰ ਵੀ ਦਿੱਤੇ ਜਾਂਦੇ ਹਨ । ਸਕੂਲ ਮੁਖੀ ਵਲੋਂ ਮੌਕੇ ਤੇ ਮੌਜੂਦ ਬੱਚਿਆਂ ਅਤੇ ਮਾਂਪਿਆ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ , ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੇ ਕੇ ਸਮਾਜ ਦੀ ਭਲਾਈ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly