“ਵਿਸ਼ਵ ਧਰਤੀ ਦਿਵਸ” ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।

 ਲੁਧਿਆਣਾ  (ਸਮਾਜ ਵੀਕਲੀ) ਬਰਜਿੰਦਰ ਕੌਰ ਬਿਸਰਾਓ: – ਮਿਤੀ 20 ਅਪ੍ਰੈਲ ਨੂੰ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿਆੜ (ਲੁਧਿਆਣਾ) ਵਿਖੇ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ‘ਧਰਤੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ” ਵਿਸ਼ੇ ਸਬੰਧੀ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ। ਇਸ ਮੌਕੇ ਵਿਸਥਾਰ ਰੇਂਜ ਦੇ ਫੀਲਡ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵ ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ, ਉਦੇਸ਼ ਅਤੇ ਧਰਤੀ ਦੀ ਅਹਿਮੀਅਤ ਸਬੰਧੀ ਪੀ.ਪੀ.ਟੀ. ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਫੀਲਡ ਸਟਾਫ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਸੰਭਾਲਣ ਲਈ ਪੇ੍ਰਿਤ ਕੀਤਾ। ਪੋ੍ਗਰਾਮ ਦੌਰਾਨ ਸਕੂਲ ਪਿ੍ੰਸੀਪਲ ਸੀ੍ਮਤੀ ਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ” ਧਰਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ” ਵਿਸੇ ਸਬੰਧੀ ਡਰਾਇੰਗ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

ਜੇਤੂ ਵਿਦਿਆਰਥੀਆਂ ਨੂੰ ਵਣ ਰੇਂਜ ਵਿਸਥਾਰ ਵੱਲੋਂ ਸਟੇਸ਼ਨਰੀ ਕਲਰ ਕਿੱਟਾਂ, ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਣ ਰੇਂਜ ਇੰਚਾਰਜ ਸ੍ਰੀਮਤੀ ਪਰਨੀਤ ਕੌਰ,ਵਣ ਬੀਟ ਇੰਚਾਰਜ ਕੁਲਦੀਪ ਸਿੰਘ, ਸਕੂਲ ਪਿ੍ੰਸੀਪਲ ਰਵਿੰਦਰ ਕੌਰ, ਲੈਕਚਰਾਰ ਸੁਖਵਿੰਦਰ ਸਿੰਘ, ਸੁਨੀਤਾ ਸਰਮਾ, ਕੁਸਮ ਸਪਰਾ, ਸੀ੍ਮਤੀ ਚੰਚਲ, ਜਗਦੀਪ ਸਿੰਘ, ਰਿਤੂ ਰਾਂਚਲ, ਜਸਵਿੰਦਰ ਕੌਰ, ਮਨਜੀਤ ਸਿੰਘ,ਸੀ੍ਮਤੀ ਰਮਨਦੀਪ ਕੌਰ, ਹਰਪ੍ਰੀਤ ਕੌਰ, ਰਾਜਪਾਲ ਕੌਰ, ਸਵਰਨ ਸਿੰਘ,ਅਤੇ ਬਲਜਿੰਦਰ ਸਿੰਘ ਆਦਿ ਸਕੂਲ ਸਟਾਫ ਹਾਜ਼ਰ ਸਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਧਰਤੀ ਨੂੰ ਹਰਾ-ਭਰਾ ਬਨਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪ੍ਰਦੂਸਣ ਨਾ ਕਰਨ ਸਬੰਧੀ ਅਹਿਦ ਲਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਗੂ ਸੁਖਦੀਪ ਸਿੰਘ ਅੱਪਰਾ ਦੀ ‘ਆਪ’ ਚ ਹੋਈ ਘਰ ਵਾਪਸੀ
Next articleਦਰਬਾਰੀ ਕਵੀ ਤਾਨਸੈਨ