ਸੈਨਾ ਫਤਿਹ ਦਿਵਸ ਮੌਕੇ ਸਰਧਾਂਜਲੀ ਸਮਾਰੋਹ ਦੌਰਾਨ ਵਾਤਾਵਰਣ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ।

 ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਸੈਨਾ ਫਤਿਹ ਦਿਵਸ ਮੌਕੇ ਪਿੰਡ ਬੇਗੋਵਾਲ ਜਿਲ੍ਹਾ ਲੁਧਿਆਣਾ ਦੇ ਅੱਠ ਸ਼ਹੀਦ ਸੈਨਿਕਾਂ ਅਤੇ ਪੰਜ ਸੁਤੰਤਰਤਾ ਸੰਗਰਾਮੀਆਂ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦ ਸੈਨਿਕ ਪਾਰਕ,ਪਿੰਡ ਬੇਗੋਵਾਲ ਵਿਖੇ ਸ਼ਹੀਦ ਸੈਨਿਕ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਬੇਗੋਵਾਲ ਵੱਲੋਂ ਸਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਖੇਤੀਬਾੜੀ, ਬਾਗਵਾਨੀ ਅਤੇ ਜੰਗਲਾਤ ਵਿਭਾਗ ਨੂੰ ਵੀ ਜਾਗਰੂਕਤਾ ਪ੍ਰਦਰਸ਼ਨੀਆਂ ਲਗਾਉਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਮਾਣਯੋਗ ਕੈਬਨਿਟ ਮੰਤਰੀ ਸ੍ ਚੇਤਨ ਸਿੰਘ ਜੌੜੇਮਾਜਰਾ ਅਤੇ ਵਿਧਾਇਕ ਹਲਕਾ ਪਾਇਲ ਇੰਜ. ਮਨਜਿੰਦਰ ਸਿੰਘ ਗਿਆਸਪੁਰਾ ਜੀ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਉਹਨਾਂ ਪੁਲਿਸ ਦੀ ਟੁਕੜੀ ਸਮੇਤ ਸਹੀਦਾਂ ਨੂੰ ਸਲਾਮੀ ਦਿੱਤੀ। ਸਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਗਿਆ।

ਸਮਾਰੋਹ ਦੌਰਾਨ ਵਣ ਮੰਡਲ ਵਿਸਥਾਰ ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ. (ਆਈ.ਐਫ.ਐਸ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਵਾਤਾਵਰਣ ਜਾਗਰੂਕਤਾ ਪ੍ਦਰਸ਼ਨੀ ਲਗਾਈ ਗਈ ਜਿਸ ਦੌਰਾਨ ਪਿੰਡ ਵਾਸੀਆਂ, ਕਿਸਾਨਾਂ ਅਤੇ ਸਕੂਲੀ ਬੱਚਿਆਂ ਨੂੰ ਰੁੱਖਾਂ ਦੀ ਸਾਂਭ- ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਵਿੱਚ ਬੂਟੇ ਵੀ ਲਗਾਏ ਗਏ। ਲੋਕਾਂ ਨੂੰ ਆਪਣੇ ਘਰ ਜਾਂ ਖੇਤ ਲਗਾਉਣ ਲਈ ਮੁਫ਼ਤ ਬੂਟੇ ਵੀ ਵੰਡੇ ਗਏ।ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਹਵਾ-ਪਾਣੀ ਨੂੰ ਪ੍ਦੂਸ਼ਿਤ ਨਾ ਕਰਨ ਅਤੇ ਵਾਤਾਵਰਣ ਦੀ ਸੇਵਾ ਲਈ ਹਰ ਸੰਭਵ ਉਪਰਾਲਾ ਕਰਨ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ. ਜਸਲੀਨ ਕੌਰ ਭੁੱਲਰ, ਏ. ਡੀ. ਸੀ.(ਪੇਂਡੂ ਵਿਕਾਸ) ਅਮਰਜੀਤ ਸਿੰਘ ਬੈਂਸ, ਜਸਵੀਰ ਸਿੰਘ ਰਾਏ ਵਣ ਰੇਂਜ ਅਫਸਰ ਦੋਰਾਹਾ, ਪਰਨੀਤ ਕੌਰ ਇੰਚਾਰਜ ਵਣ ਰੇਂਜ ਵਿਸਥਾਰ ਲੁਧਿਆਣਾ,ਫਾਰੈਸਟਰ ਸਮਿੰਦਰ ਸਿੰਘ, ਫਾਰੈਸਟਰ ਬਲਜੀਤ ਸਿੰਘ, ਫਾਰੈਸਟਰ ਸੁਰਿੰਦਰ ਸਿੰਘ(ਵਣ ਰੇਂਜ ਦੋਰਾਹਾ), ਵਣ ਰੱਖਿਅਕ ਕੁਲਦੀਪ ਸਿੰਘ(ਵਿਸਥਾਰ ਰੇਂਜ ਲੁਧਿਆਣਾ), ਵਣ ਰੱਖਿਅਕ ਕੁਲਦੀਪ ਸਿੰਘ ਅਤੇ ਅਭਿਸ਼ੇਕ ਸਰਮਾ (ਵਣ ਰੇਂਜ ਦੋਰਾਹਾ) ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਉਹ ਪੱਥਰ ਲੋਕਾਂ ਨੂੰ ਰਿਹਾ ਤਾਰਦਾ’
Next articleਜਿਉਣ ਢੰਗ ‘ਚ ਬਜੁਰਗਾਂ ਦੀ ਅਹਿਮੀਅਤ