ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਜਾਗਰੂਕਤਾ ਜਥਾ ਮਾਰਚ ਕੱਢਿਆ ਗਿਆ 

ਕਪੂਰਥਲਾ , 12 ਅਗਸਤ ( ਕੌੜਾ)– ਦੇਸ਼ ਘਰ ਦੇ ਮੁਲਾਜ਼ਮਾਂ ਦੇ ਹੱਕੀ ਮੰਗਾਂ ਨੂੰ ਉਭਾਰਣ ਲਈ ਮੁਲਾਜ਼ਮਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼  ਨਾਲ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨਾਂ ਤੇ ਕੇਂਦਰੀ ਸਰਕਾਰ ਤੇ ਮੁਲਾਜ਼ਮਾਂ ਦੀ ਕਨ ਫੰਡਰੇਸ਼ਨ ਵਲੋਂ  ਭਾਰਤ ਛੱਡਣ ਅੰਦੋਲਨ ਦੀ ਵਰ੍ਹੇਗੰਢ ਤੇ ਨੌਂ ਤੋਂ 12 ਅਗਸਤ ਤੱਕ ਕੀਤੇ ਜਾ ਰਹੇ ਜਥਾ ਮਾਰਚ ਦੇ ਆਖਰੀ ਦਿਨ ਜਥਾ ਨਕੋਦਰ ਤੋਂ ਚੱਲ ਕੇ ਕਪੂਰਥਲਾ ਤੀਰਥ ਪਾਸੀ ਜਰਨਲ ਸਕੱਤਰ ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਅਗਵਾਈ ਵਿਚ ਕਪੂਰਥਲਾ ਪਹੁੰਚਣ ਤੇ ਵੱਖ  ਵੱਖ ਜਥੇਬੰਦੀਆਂ ਵੱਲੋਂ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ,ਜੀ ਟੀ ਯੂ  ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ,ਮਿਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ  ਮਮਤਾ ਵੱਲੋਂ  ਭਰਵਾਂ ਸਵਾਗਤ ਕੀਤਾ ਗਿਆ। ਤੀਰਥ ਬਾਸੀ,ਅਮਰੀ ਸਿੰਘ, ਸੁਖਚੈਨ ਸਿੰਘ ਬੱਧਣ ਆਦਿ ਨੇ ਆਪਣੇ ਸੰਬੋਧਨ ਵਿੱਚ ਮਨੀਪੁਰ ਵਿਖੇ ਵਾਪਰੀ ਔਰਤਾਂ ਦੀ ਬੇਅਦਬੀ ਦੇ ਦੋਸ਼ੀਆ  ਨੂੰ ਸਜ਼ਾ ਦੇਣ, ਨਵੀਂ ਸਿੱਖਿਆ ਨੀਤੀ ਰੱਦ ਕਰਨ, ਸਾਰੇ ਕੱਚੇ ਮੁਲਾਜ਼ਮਾਂ  ਨੂੰ ਪੱਕੇ ਕਰਨ ਤੇ ਪੰਜਾਬ ਸਰਕਾਰ ਵੱਲੋਂ ਕੱਟੇ ਗਏ ਪੇਂਡੂ ਏਰੀਏ ,ਬਾਰਡਰ ਏਰੀਆ ਅਤੇ ਹੋਰ ਭੱਤਿਆਂ ਨੂੰ ਬਹਾਲ ਕਰਨ। ਵੱਖ ਵੱਖ ਮਹਿਕਮੇ ਦਾ ਨਿੱਜੀਕਰਨ ਬੰਦ ਕਰਨ, ਸਕੂਲਾਂ ਵਿੱਚ ਰੈਸਲਾਈਜੇਸ਼ਨ ਦੀ ਆਨ ਵਿੱਚ ਖਤਮ ਕੀਤੀਆਂ ਜਾਣ ਵਾਲੀਆਂ ਪੋਸਟਾਂ ਨੂੰ ਬਹਾਲ ਕਰਨ ਤੇ ਨਵੀਂ ਪੈਨਸ਼ਨ ਸਕੀਮ ਬੰਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਮੰਗਾਂ ਨੂੰ ਜਲ ਤੋਂ ਜਲਦ ਪੂਰਾ ਕਰਨ ਲਈ ਜ਼ੋਰ ਦਿੱਤਾ।
ਇਸ ਤੋਂ ਬਾਅਦ ਜਾਗਰੂਕਤਾ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਅਤੇ ਭਰਪੂਰ ਸਿੰਘ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਕੀਤੀ ਗਈ। ਇਸ ਮੌਕੇ ਮਾਰਚ ਵਿੱਚ ਸੁਖਦੇਵ ਸਿੰਘ, ਰਾਮ ਸਿੰਘ, ਕਮਲਜੀਤ, ਹਰਜਿੰਦਰ ਸਿੰਘ, ਜਗਜੀਤ ਸਿੰਘ ਧਰਮਿੰਦਰ ਸਿੰਘ ਮੱਲ੍ਹੀ ,ਨਰੇਸ਼ ਕੁਮਾਰ , ਅਸ਼ਵਨੀ ਕੁਮਾਰ, ਸੁਖਨਿੰਦਰ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਦਲਬੀਰ ਸਿੰਘ ਬਲਬੀਰ ਸਿੰਘ, ਬਲਜੀਤ ਸਿੰਘ,ਪ੍ਰੇਮ ਸਿੰਘ, ਮਨਜੀਤ ਕੌਰ, ਧਰਮਪਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਯੂਥ – ਯੰਗ ਅਤੇ ਰਾਇਲ ਕਿੰਗ ਕਬੱਡੀ ਕਲੱਬ ਦਾ ਟੂਰਨਾਮੈਂਟ 13 ਨੂੰ ਬੈੱਲ ਸੈਂਟਰ ਸਰੀ ਵਿੱਚ ਹੋਵੇਗਾ – ਹਰਵਿੰਦਰ ਲੱਡੂ
Next articleਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਤੱਕ ਆਰ ਸੀ ਐੱਫ ਮਜ਼ਦੂਰ ਯੂਨੀਅਨ ਸੰਘਰਸ਼ ਜਾਰੀ ਰੱਖੇਗੀ — ਅਭਿਸ਼ੇਕ