ਪੁਸਤਕ ਸਟਾਲਾਂ ਦੀ ਸ਼ਾਨਦਾਰ ਦਿੱਖ ਰਵਿੰਦਰ ਰਵੀ ਦੀ ਫੋਟੋ ਪ੍ਰਦਰਸ਼ਨੀ ਖਿੱਚ ਦਾ ਕੇਂਦਰ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਿਤਾਬਾਂ ਤੋਂ ਇਲਾਵਾ ਸਾਹਿਤ ਦੀਆਂ ਅਨੇਕਾਂ ਵੰਨਗੀਆਂ ਨਾਲ ਸੰਬੰਧਿਤ ਵਧੀਆ ਪ੍ਰੋਗਰਾਮ ਅਕਸਰ ਹੀ ਕਿਸੇ ਨਾ ਕਿਸੇ ਪਾਸੇ ਚਲਦੇ ਰਹਿੰਦੇ ਹਨ। ਸਾਹਿਤ ਪ੍ਰੇਮੀ ਇਹਨਾਂ ਖਾਸ ਮੇਲਿਆਂ ਦੇ ਉੱਪਰ ਬੜੀ ਦਿਲਚਸਪੀ ਨਾਲ ਹਿੱਸਾ ਲੈਂਦੇ ਹਨ ਤੇ ਉਥੋਂ ਬੜਾ ਨਵਾਂ ਕੁਝ ਦੇਖਦੇ ਸਿੱਖਦੇ ਖਰੀਦਦੇ ਹਨ।
ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ ਇਸ ਵੇਲੇ ਪੰਜਾਬੀ ਸਾਹਿਤ ਉਤਸਵ ਤੇ ਪੁਸਤਕ ਮੇਲਾ ਲੱਗਿਆ ਹੋਇਆ ਹੈ ਜੋ ਪੰਜ ਦਿਨ 19-23 ਤੱਕ ਚਲਣਾ ਹੈ ਇਹ ਉਤਸਵ ਮੇਲਾ ਪੰਜਾਬੀ ਅਧਿਐਨ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਇਹ ਮੇਲਾ ਉਦਘਾਟਨੀ ਰਸਮਾਂ ਤੋਂ ਬਾਅਦ ਸ਼ੁਰੂ ਹੋਇਆ ਤੇ ਹੁਣ ਪੂਰੀ ਜੋਬਨ ਉੱਤੇ ਚੱਲ ਰਿਹਾ ਹੈ। ਇਸ ਉਤਸਵ ਮੇਲੇ ਦੇ ਵਿੱਚ ਅਨੇਕਾਂ ਵੰਨਗੀਆਂ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਪੁਸਤਕ ਮੇਲਾ, ਸੈਮੀਨਾਰ, ਰੂਬਰੂ, ਮਿਆਰੀ ਗਾਇਕੀ, ਕਵੀ ਦਰਬਾਰ, ਪੈਨਲ ਚਰਚਾ ਤੋਂ ਇਲਾਵਾ ਹੋਰ ਕਾਫ਼ੀ ਕੁਝ ਚੱਲ ਰਿਹਾ ਹੈ। ਇਸ ਪੁਸਤਕ ਮੇਲੇ ਦੇ ਵਿੱਚ ਜੋ ਵੀ ਪੰਜਾਬੀ ਪ੍ਰੇਮੀ ਪੁਸਤਕ ਪ੍ਰੇਮੀ ਪੁੱਜਦੇ ਹਨ ਤੇ ਉਨ੍ਹਾਂ ਨੂੰ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਪੰਜਾਬੀ ਬੋਲੀ ਸਹਿਤ ਪੁਸਤਕਾਂ ਦਾ ਗਿਆਨ ਵੰਡਦਾ ਅੰਮ੍ਰਿਤਸਰ ਸਹਿਤ ਉਤਸਵ ਸਭ ਦੀ ਖਿੱਚਦਾ ਕੇਂਦਰ ਬਣਿਆ ਹੋਇਆ ਹੈ। ਸਭ ਤੋਂ ਵੱਡੀ ਗੱਲ ਕਿ ਇਸ ਉਤਸਵ ਦੇ ਵਿੱਚ ਜੋ ਪੁਸਤਕਾਂ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਹਨ ਉਹਨਾਂ ਦੀ ਦਿੱਖ ਬਹੁਤ ਹੀ ਸ਼ਾਨਦਾਰ ਹੈ ਜੋ ਬੜੀ ਤਰਤੀਬ ਨਾਲ ਕਾਉਂਟਰ ਬਣਾ ਕੇ, ਉੱਪਰੋਂ ਸਾਰਿਆਂ ਦੀ ਦਿੱਖ ਇੱਕੋ ਜਿਹੀ ਦੇ ਕੇ ਜਿੱਥੇ ਸੋਹਣਾ ਲੱਗਦਾ ਹੈ ਉੱਥੇ ਕੋਈ ਬਾਹਰਲੇ ਦ੍ਰਿਸ਼ ਦਾ ਭੁਲੇਖਾ ਵੀ ਪਾਉਂਦਾ ਹੈ ਪੰਜਾਬੀ ਸਹਿਤ ਪ੍ਰੇਮੀ ਪੰਜਾਬੀ ਮਾਂ ਬੋਲੀ ਤੋਂ ਇਲਾਵਾ ਕਿਤਾਬਾਂ ਪੜ੍ਹਨ ਖਰੀਦਣ ਦੇ ਕਦਰਦਾਨ ਲੋਕ ਉਤਸਵ ਦੇ ਵਿੱਚ ਵੱਧ ਚੜ ਕੇ ਸ਼ਾਮਿਲ ਹੋ ਰਹੇ ਹਨ। ਮੈਂ ਜਿਵੇਂ ਪਹਿਲਾਂ ਕਿਹਾ ਹੈ ਕਿ ਪੁਸਤਕ ਪ੍ਰਦਰਸ਼ਨੀਆਂ ਵਾਲੇ ਸਟਾਲ ਜਿੱਥੇ ਸਭ ਲਈ ਖਿੱਚਦਾ ਕੇਂਦਰ ਹਨ ਉੱਥੇ ਹੀ ਪੰਜਾਬ ਨਾਲ ਤੇ ਬਾਹਰੋਂ ਹੋਰ ਵੱਖ ਵੱਖ ਪਬਲੀਕੇਸ਼ਨ ਵਾਲਿਆਂ ਵੱਲੋਂ ਸ਼ਾਨਦਾਰ ਕਿਤਾਬਾਂ ਆਪੋ ਆਪਣੇ ਸਟਾਲਾਂ ਦੇ ਉੱਪਰ ਪਾਠਕਾਂ ਲਈ ਸਜਾ ਕੇ ਰੱਖੀਆਂ ਹੋਈਆਂ ਹਨ ਅਸਲੀ ਗੱਲ ਜਿਵੇਂ ਮੈਂ ਪਹਿਲਾਂ ਕੀਤੀ ਹੈ ਕਿ ਪੁਸਤਕ ਪ੍ਰਦਰਸ਼ਨੀਆਂ ਦੀ ਸਜਾਵਟ ਬਹੁਤ ਸ਼ਾਨਦਾਰ ਹੈ ਤੇ ਇਹ ਵੱਖਰੀ ਦਿਖ ਛੱਡ ਰਹੀਆਂ ਹਨ ਇਸੇ ਤਰ੍ਹਾਂ ਹੀ ਅਨੇਕਾਂ ਵੰਨਗੀਆਂ ਦੇ ਨਾਲ ਸ਼ੁਰੂ ਹੋਏ ਇਸ ਉਤਸਵ ਦੇ ਵਿੱਚ ਜਿੱਥੇ ਕਿਤਾਬਾਂ ਖਿੱਚਦਾ ਕੇਂਦਰ ਹਨ ਉੱਥੇ ਹੀ ਲੁਧਿਆਣਾ ਨਾਲ ਸੰਬੰਧਿਤ ਪ੍ਰਸਿੱਧ ਕਲਾ ਪ੍ਰੇਮੀ ਫੋਟੋਗ੍ਰਾਫਰ ਰਵਿੰਦਰ ਰਵੀ ਦੀ ਫੋਟੋ ਪ੍ਰਦਰਸ਼ਨੀ ਵੀ ਬੜੇ ਸੁਚੱਜੇ ਤੇ ਸ਼ਾਨਦਾਰ ਤਰੀਕੇ ਨਾਲ ਅਨੁਸ਼ਾਸਨ ਦੇ ਵਿੱਚ ਲਗਾਈ ਗਈ ਹੈ। ਲੰਮੀ ਲਾਈਨ ਵਿੱਚ ਰੱਖੀਆਂ ਹੋਈਆਂ ਕਲਾਕਿ੍ਰਤਾਂ ਸਜਾਈਆਂ ਗਈਆਂ ਇਹ ਫੋਟੋਆਂ ਲਾਈਨਾਂ ਵਿੱਚ ਲੱਗ ਕੇ ਦਰਸ਼ਕ ਦੇਖ ਰਹੇ ਹਨ ਤੇ ਨਾਲ ਹੀ ਨਾਲ ਅਨੇਕਾਂ ਤਰ੍ਹਾਂ ਦੀਆਂ ਵੀਡੀਓ ਆਦਿ ਸੋਸ਼ਲ ਮੀਡੀਆ ਉੱਪਰ ਵੀ ਪੇਸ਼ ਕਰ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੰਗਾ ਸਹਿਤ ਉਤਸਵ ਮੇਲਾ ਜਿੱਥੇ ਹੋਵੇ ਉਥੇ ਚੰਗੇ ਪਾਠਕ ਚੰਗੇ ਦਰਸ਼ਕ ਚੰਗੇ ਸਰੋਤੇ ਆਪਣੇ ਆਪ ਹੀ ਪੁੱਜ ਜਾਂਦੇ ਹਨ। ਇਹ ਸਭ ਕੁਝ ਪ੍ਰਾਪਤ ਹੋ ਰਿਹਾ ਹੈ ਇਸ ਵੇਲੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਉਚੇਚੇ ਤੌਰ ਉੱਤੇ ਚੱਲ ਰਹੇ ਸਹਿਤ ਉਤਸਵ ਤੇ ਪੁਸਤਕ ਮੇਲੇ ਦੇ ਵਿੱਚ, ਬਾਕੀ ਸਾਰੀ ਗੱਲਬਾਤ, ਸਾਰੇ ਮੇਲੇ ਤੇ ਸਾਰੇ ਦਰਸ਼ਕਾਂ ਦਾ ਆਨੰਦ ਉੱਥੇ ਸ਼ਾਮਿਲ ਹੋ ਕੇ ਹੀ ਮਾਣਿਆ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly