ਰਾਏਕੋਟ ਵਿਖੇ ਹਿੰਦ ਕਮਿਉਨਿਸਟ ਪਾਰਟੀ ਮਾਰਸਕਵਾਦੀ ਨੇ ਐਸ ਡੀ ਐਮ ਦਫਤਰ ਸਾਹਮਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ
ਵੈਨਜੁਏਲਾ ਦੇ ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਨੂੰ ਬਾਇਜਤ ਆਜ਼ਾਦ ਕੀਤਾ ਜਾਵੇ.ਬਲਜੀਤ ਸਿੰਘ ਗਰੇਵਾਲ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪਸਾਰਵਾਦੀ ਨੀਤੀ ਅਪਣਾਉਂਦਿਆਂ ਅਤੇ ਧੋਂਸ ਵਾਲੀ ਨੀਤੀ ਤਹਿਤ ਵੈਨਜ਼ੂਏਲਾ ਉਪਰ ਕਬਜ਼ਾ ਕਰਨ ਲਈ ਹਮਲਾ ਕੀਤਾ ਤਾਂ ਜੋ ਤੇਲ ਦੇ ਭੰਡਾਰ ਦੀ ਖੁੱਲੀ ਲੁੱਟ ਕਰ ਸਕੇ ਵੈਨੇਜ਼ੁਏਲਾ ਦੇ ਲੋਕ ਪੱਖੀ ਨੇਤਾ ਰਾਸ਼ਟਰਪਤੀ ਨਿਕੋਲਸ ਮਾਦਰੋ ਅਤੇ ਉਸਦੀ ਧਰਮ ਪਤਨੀ ਨੂੰ ਗਰਿਫਤਾਰ ਕਰਕੇ ਅਮਰੀਕਾ ਲਏ ਗਏ ਅਤੇ ਸਖਤ ਧਰਾਵਾਂ ਹੇਠ ਮੁਕਦਮੇ ਦਰਜ ਕਰਕੇ ਜੇਲ ਭੇਜ ਦਿੱਤਾ ਜੋ ਕਿ ਨਿੰਦਣ ਯੋਗ ਹੈ ਸੰਸਾਰ ਭਰ ਦੇ ਇਨਸਾਫ ਪਸੰਦ ਲੋਕ ਇਸ ਘਿਨਾਉਣੀ ਹਰਕਤ ਦੀ ਨਿੰਦਾ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਰਾਏਕੋਟ ਵਿਖੇ ਹਿੰਦ ਕਮਿਉਨਿਸਟ ਪਾਰਟੀ ਮਾਰਸਕਵਾਦੀ ਨੇ ਐਸ ਡੀ ਐਮ ਰਾਏਕੋਟ ਦੇ ਦਫਤਰ ਸਾਹਮਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਵੈਨਜੁਏਲਾ ਦੇ ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਨੂੰ ਬਾਇਜਤ ਆਜ਼ਾਦ ਕੀਤਾ ਜਾਵੇ ਅੱਜ ਦੇ ਪੁਤਲਾ ਫੂਕ ਮੁਜ਼ਾਹਰੇ ਵਿੱਚ ਬਲਜੀਤ ਸਿੰਘ ਗਰੇਵਾਲ ਸੂਬਾ ਸਕੱਤਰੇਤ ਮੈਂਬਰ ਸੁਖਦੀਪ ਸਿੰਘ ਪ੍ਰਧਾਨ ਡੀ ਵਾਈ ਐਫ ਆਈ ਸੁਰਿੰਦਰ ਸਿੰਘ ਨੰਬਰਦਾਰ ਸੁਖਚੈਨ ਸਿੰਘ ਮਾਸਟਰ ਮੁਖਤਿਆਰ ਸਿੰਘ ਲਾਲਜੀਤ ਸਿੰਘ ਜੰਗ ਸਿੰਘ ਹਰਪਾਲ ਸਿੰਘ ਭੈਣੀ ਦਰੇੜਾ ਜਸਵਿੰਦਰ ਸਿੰਘ ਜਗਦੀਸ਼ ਸਿੰਘ ਗੁਰਮੀਤ ਸਿੰਘ ਤਲਵੰਡੀ ਪਰਮਿੰਦਰ ਸਿੰਘ ਮਿੰਟੂ ਨਛੱਤਰ ਸਿੰਘ ਸਿਆਮ ਸਿੰਘ ਲਾਭ ਸਿੰਘ ਆਤਮਾ ਸਿੰਘ ਬਲਵਿੰਦਰ ਸਿੰਘ ਭੈਣੀ ਗੁਰਮੀਤ ਸਿੰਘ ਕੁਲਦੀਪ ਸਿੰਘ ਜੌਹਲਾਂ ਹਰਦੇਵ ਸਿੰਘ ਦੇਬੀ । ਰਘਵੀਰ ਸਿੰਘ ਜੱਗਾ, ਗੁਰਭਿੰਦਰ ਗੁਰੀ.ਆਤਮਾ ਸਿੰਘ ਲੋਹਟਬੱਦੀ, ਇਕਬਾਲ ਸਿੰਘ ਗੁਲਾਬ, , ਸੁਸ਼ੀਲ ਵਰਮਾਂ, ਸ਼ਮਸ਼ੇਰ ਸਿੰਘ, ਨਾਮਪ੍ਰੀਤ ਸਿੰਘ ਗੋਗੀ, ਜਸਵੰਤ ਸਿੰਘ ਸਿੱਧੂ, ਬਿੱਟੂ ਹਲਵਾਰਾ,, ਮੁਹੰਮਦ ਇਮਰਾਨ, ਜਗਪਾਲ ਸਿੰਘ ਸਿਵੀਆਂਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



