HOME ਅਮਰੀਕਾ ਇਜਰਾਇਲ ਵਲੋਂ ਈਰਾਨ ਸਮੇਂਤ ਖਾੜੀ ਦੇਸ਼ਾ ਨਾਲ ਜੰਗ ਤੋਂ ਬਾਦ ਮੰਦੀ...

ਅਮਰੀਕਾ ਇਜਰਾਇਲ ਵਲੋਂ ਈਰਾਨ ਸਮੇਂਤ ਖਾੜੀ ਦੇਸ਼ਾ ਨਾਲ ਜੰਗ ਤੋਂ ਬਾਦ ਮੰਦੀ ਦਾ ਅਸਰ ਭਾਰਤ ‘ਚ ਵੀ ਮੰਡਰਾਉਣ ਲੱਗਿਆ

4
ਕੈਪਸ਼ਨ :ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੋਧਰੀ ਕਾਠਗੜ੍ਹ ਅਤੇ ਦਿਆਂ ਇੰਡੇਨ ਗ੍ਰਾਮੀਣ ਵਿਤਰਕ ਗੈਸ ਏਜੰਸੀ ਦੇ ਮਾਲਕ ਗੁਰਪ੍ਰੀਤ ਗੁੱਜਰ ਰੈਲਮਾਜਰਾ ਜਾਣਕਾਰੀ ਦਿੰਦੇ ਹੋਏ

25 ਦਿਨ ਬਾਦ ਡਿਲਵਰੀ ਹੋਣ ਨਾਲ ਲੋਕਾਂ ਦੀ ਸਮੱਸਿਆ ਵਧੀ 

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਅਮਰੀਕਾ ਅਤੇ ਇਜਰਾਇਲ ਵਲੋਂ ਈਰਾਨ ਸਮੇਤ ਖਾੜੀ ਦੇਸ਼ਾ ਤੇ ਕੀਤੇ ਜਾ ਰਹੇ ਹਮਲਿਆਂ ਦੇ ਬਾਦ ਅੰਤਰਾਸ਼ਟਰੀ ਹਾਲਾਤ ਦਾ ਅਸਰ ਭਾਰਤ ਦੇ ਵੀ ਦਿਖਾਈ ਦੇਣ ਲੱਗਿਆ  | ਪ੍ਰਸਿੱਧ ਸਮਾਜ ਸੇਵੀ  ਅਤੇ ਸੀਨੀਅਰ ਕਾਂਗਰਸੀ ਨੇਤਾ ਵਿੱਕੀ ਚੌਧਰੀ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ , ਡੀਜ਼ਲ ਤੇ ਐਲ ਪੀ ਜੀ ਦੀ ਸਪਲਾਈ ਨੂੰ  ਲੈਕੇ ਲੋਕਾਂ ਵਿੱਚ ਚਿੰਤਾ ਵੱਧਣ ਲੱਗੀ ਹੈ | ਦੇਸ਼ ਦੀਆ ਤਿੰਨ ਪ੍ਰਮੁੱਖ  ਗੈਸ ਕੰਪਨੀਆਂ ਵੱਲੋਂ ਫਿਲਹਾਲ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਰੋਕ ਦਿੱਤੀ ਹੈ | ਗੈਸ ਸਿਲੰਡਰ ਨੂੰ  ਲੈ ਕੇ ਲੋਕਾਂ ਵਿੱਚ ਭਾਰੀ ਹੜਕੰਪ ਮਚ ਚੁੱਕਿਆ ਹੈ |ਉਨ੍ਹਾਂ ਕਿਹਾ ਕਿ ਵਿਆਹ ਸ਼ਾਦੀਆ ਦਾ ਸੀਜਨ ਚੱਲ ਰਿਹਾ ਹੈ |ਰੋਜ਼ਾਨਾ 10 ਤੋਂ 20 ਸਿਲੰਡਰਾਂ ਦੀ ਖਪਤ ਹੁੰਦੀ ਹੈ | ਜੇਕਰ 25 ਦਿਨ ਤੱਕ ਡਿਲਵਰੀ ਨਹੀ ਮਿਲੀ ਤਾਂ ਵੱਡੇ ਪ੍ਰੋਗਰਾਮ ਕਰਨੇ ਮੁਸ਼ਕਿਲ ਹੋ ਜਾਣਗੇ | ਛੋਟੇ ਦੁਕਾਨਦਾਰਾਂ ਤੇ ਢਾਬੇ ਵਾਲਿਆਂ ਕੋਲ ਸੀਮਿਤ ਸਟਾਕ ਰਹਿ ਗਿਆ ਹੈ | ਜਿਸ ਨਾਲ ਉਨ੍ਹਾਂ ਦੇ ਕੰਮਕਾਜ ਤੇ ਖਤਰਾ ਮੰਡਰਾਉਣ ਲੱਗਿਆਂ ਹੈ | ਉਨ੍ਹਾਂ ਸਰਕਾਰ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ |  ਜਦੋਂ ਇਸ ਸਬੰਧ ਵਿੱਚ ਦਿਆਂ ਇੰਡੇਨ ਗ੍ਰਾਮੀਣ ਵਿਤਰਕ ਗੈਸ ਏਜੰਸੀ ਰੈਲਮਾਜਰਾ ਦੇ ਮਾਲਕ ਗੁਰਪ੍ਰੀਤ ਗੁੱਜਰ ਰੈਲਮਾਜਰਾ ਨਾਲ ਗੱਲਬਾਤ ਕੀਤੀ ਤਾਂ  ਉਨ੍ਹਾਂ ਨੇ ਦੱਸਿਆ ਕਿ  ਘਰੇਲੂ ਗੈਸ ਉਪਭੋਗਤਾ ਨੂੰ  ਪੇਸ਼ਾਨ ਹੋਣ ਦੀ ਜਰੂਰਤ ਨਹੀ ਕਿਉਕਿ ਕੰਪਨੀ ਦੇ ਕੋਲ ਸਟਾਕ ਪੂਰਾ ਹੈ | ਉਨ੍ਹਾਂ ਕਿਹਾ ਕਿ ਲੋਕ ਵਾਧੂ ਬੁਕਿੰਗ ਕਰਵਾ ਰਹੇ ਹਨ |ਜਿਸ ਨਾਲ ਉਪਭੋਗਤਾ ਗੈਸ ਸਿਲੰਡਰਾ ਦੀ ਕਮੀ ਮਹਿਸੂਸ ਕਰ ਰਹੇ ਹਨ ਪਰ ਇਹ ਸਾਰੀਆ ਹੀ ਅਫਵਾਹਾਂ ਹਨ ਜਿਸ ਤੋਂ ਬਚਣ ਦੀ ਅਹਿਮ ਲੋੜ ਹੈ । ਜੇ ਕਰ ਦੂਸਰੇ ਪਾਸੇ ਕਮਰਸ਼ੀਅਲ ਗੈਸ ਸਿਲੰਡਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀ ਬੁਕਿੰਗ ਦੀ ਡਿਲਵਰੀ ਕਰੀਬ 25 ਦਿਨ ਬਾਦ ਹੋ ਸਕਦੀ ਹੈ | ਉਨਾਂ ਕਿਹਾ ਕਿ ਸਪਲਾਈ ਰੇਗੂਲਰ ਆ ਰਹੀ ਕਿਸੇ ਉਪਭੋਗਤਾਵਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਦਿੱਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸੂਬਾ ਪੰਜਾਬ ਵਿਖੇ ਵੱਧਦਾ ਜਾ ਰਿਹਾ ਬੇਖੋਫ ਗੁੰਡਾਰਾਜ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*
Next articleਵਿਆਹ ‘ਤੇ ਗਏ ਪਰਿਵਾਰ ਦੀ ਕੋਠੀ ‘ਚੋਂ ਲੱਖਾਂ ਦੀ ਨਕਦੀ ਤੇ 45 ਤੋਲੇ ਸੋਨਾ ਲੈ ਕੇ ਚੋਰ ਫ਼ਰਾਰ, ਪੁਲਿਸ ਨੇ ਡੌਗ ਸਕੁਐਡ ਰਾਹੀਂ ਸ਼ੁਰੂ ਕੀਤੀ ਜਾਂਚ