HOME ਵਿਆਹ ‘ਤੇ ਗਏ ਪਰਿਵਾਰ ਦੀ ਕੋਠੀ ‘ਚੋਂ ਲੱਖਾਂ ਦੀ ਨਕਦੀ ਤੇ 45...

ਵਿਆਹ ‘ਤੇ ਗਏ ਪਰਿਵਾਰ ਦੀ ਕੋਠੀ ‘ਚੋਂ ਲੱਖਾਂ ਦੀ ਨਕਦੀ ਤੇ 45 ਤੋਲੇ ਸੋਨਾ ਲੈ ਕੇ ਚੋਰ ਫ਼ਰਾਰ, ਪੁਲਿਸ ਨੇ ਡੌਗ ਸਕੁਐਡ ਰਾਹੀਂ ਸ਼ੁਰੂ ਕੀਤੀ ਜਾਂਚ

4
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )- ਕਪੂਰਥਲਾ ਦੇ ਵਾਰਡ ਨੰਬਰ 34 ਸ਼ੇਖੂਪੁਰ ਵਿੱਚ ਬੀਤੀ ਰਾਤ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭਗ 75 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ, ਚਾਂਦੀ, ਕੈਸ਼ ਅਤੇ ਹੋਰ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਸੁਮਿਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ ਰਾਤ 9 ਵਜੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਸਤੇ ਹੁਸ਼ਿਆਰਪੁਰ ਗਏ ਹੋਏ ਸਨ ਤੇ ਜਦੋਂ ਵਿਆਹ ਸਮਾਗਮ ਤੋਂ ਰਾਤ ਕਰੀਬ ਢਾਈ ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਆਪਣੀ ਜਗ੍ਹਾ ਉੱਤੇ ਨਹੀਂ ਸੀ। ਉਸਨੇ ਦੱਸਿਆ ਕਿ ਜਦੋਂ ਘਰ ਦੇ ਕਮਰਿਆਂ ਵਿੱਚ ਪਈਆਂ ਅਲਮਾਰੀਆ ਨੂੰ ਦੇਖਿਆ ਗਿਆ ਤਾਂ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ ਅਤੇ ਵਿੱਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ।ਉਸ ਵਿੱਚ ਸਾਡੇ ਪਰਿਵਾਰ ਦਾ ਸਾਂਝਾ ਸੋਨਾ ਜਿਸ ਵਿੱਚ ਮੇਰੀ ਮਾਤਾ ਰੀਟਾ ਨਈਅਰ ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦੇ ਹਨ। ਇੱਕ ਭੈਣ ਜੋ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਮੇਰੀ ਪਤਨੀ ਆਦਿ ਤਿੰਨਾਂ ਦਾ ਕੁੱਲ ਮਿਲਾ ਕੇ 45 ਤੋਲੇ ਦੇ ਕਰੀਬ ਸੋਨਾ, ਅੱਧਾ ਕਿਲੋ ਚਾਂਦੀ, 4 ਲੱਖ ਦੇ ਕਰੀਬ ਕੈਸ਼, ਇੱਕ ਹਜ਼ਾਰ ਡਾਲਰ ਅਮਰੀਕਾ, ਇਕ ਨਵਾਂ ਟੈਬਲੇਟ ਚੋਰ ਚੋਰੀ ਕਰਕੇ ਲੈ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰੀਕਾ ਇਜਰਾਇਲ ਵਲੋਂ ਈਰਾਨ ਸਮੇਂਤ ਖਾੜੀ ਦੇਸ਼ਾ ਨਾਲ ਜੰਗ ਤੋਂ ਬਾਦ ਮੰਦੀ ਦਾ ਅਸਰ ਭਾਰਤ ‘ਚ ਵੀ ਮੰਡਰਾਉਣ ਲੱਗਿਆ
Next article*ਸਲਾਨਾ ਪ੍ਰੀਖਿਆਵਾਂ ਤੋਂ ਬਾਅਦ ਕੀ ਕੀਤਾ ਜਾਵੇ?*