HOME *ਸੂਬਾ ਪੰਜਾਬ ਵਿਖੇ ਵੱਧਦਾ ਜਾ ਰਿਹਾ ਬੇਖੋਫ ਗੁੰਡਾਰਾਜ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ...

*ਸੂਬਾ ਪੰਜਾਬ ਵਿਖੇ ਵੱਧਦਾ ਜਾ ਰਿਹਾ ਬੇਖੋਫ ਗੁੰਡਾਰਾਜ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

6
ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਅੰਦਰ ਗੈਂਗਸਟਰਾਂ ਦੇ ਹੌਸਲੇ ਹੁੰਦੇ ਜਾ ਰਹੇ ਬੁਲੰਦ ਇਨਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਪੱਤਰਕਾਰ ਭਾਈਚਾਰੇ ਨਾਲ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਨ੍ਹਾਂ ਗੈੰਗਸਟਰਾਂ ਨੂੰ ਠੱਲ ਪਾਈ ਜਾ ਚੁੱਕੀ ਸੀ ਪਰੰਤੂ ਮੌਕੇ ਦੀ ਸਰਕਾਰ ਵੇਲੇ ਸੂਬਾ ਪੰਜਾਬ ਅੰਦਰ ਫਿਰ ਤੋਂ ਗੁੰਡਾਰਾਜ ਆਪਣੇ ਪੈਰ ਪਸਾਰ ਰਿਹਾ। ਬੀਤੇ ਦਿਨੀ ਹਲਕਾ ਬਲਾਚੌਰ ਦੇ ਸ਼ਹਿਰ ਵਿਖੇ ਅਣਪਛਾਤਿਆਂ ਵੱਲੋਂ ਸਵੇਰੇ 5:00 ਵਜੇ ਬੂਲੇਵਾਲ ਮੋੜ ਵਿਖੇ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ ਸ਼ਹਿਰ ਦੇ ਦੋ ਵਪਾਰੀਆਂ ਤੋਂ ਗੁੰਡਿਆਂ ਵੱਲੋਂ ਇੱਕ ਵੱਡੀ ਰਕਮ ਫਿਰੌਤੀ ਦੇ ਰੂਪ ਵਿੱਚ ਮੰਗੀ ਗਈ ਸੀ। ਇਨਕਾਰ  ਕਰਨ ਤੇ ਗੈੰਗਸਟਰਾਂ ਵੱਲੋਂ ਵਪਾਰੀਆਂ ਦੇ ਘਰ ਦੇ ਬਾਹਰ ਉੱਤੇ ਗੋਲੀਆਂ ਚਲਾ ਡਰ ਦਾ ਮਾਹੌਲ ਪੈਦਾ ਕੀਤਾ ਗਿਆ। ਗ਼ੌਰ ਤਲਬ ਹੈ ਕਿ ਪਿਛਲੇ 3 ਮਹੀਨਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਫਿਰੋਤੀਆਂ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਤਫਤੀਸ਼ ਵਿੱਚ ਜੁਟੀ ਹੋਈ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਪੀੜਤ ਦੀ ਮਦਦ ਲਈ ਜਾਂ ਸਾਰ ਲੈਣ ਨਹੀ ਪਹੁੰਚਿਆ। ਆਪ ਸਰਕਾਰ ਵੇਲੇ ਪੰਜਾਬ ਵਿੱਚ ਕਤਲ, ਫਿਰੋਤੀਆਂ ਦੀਆਂ ਖ਼ਬਰਾਂ ਅਸੀਂ ਆਏ ਦਿਨ ਅਖਬਾਰਾਂ ਦੀਆਂ ਸੁਰਖ਼ੀਆਂ ਤੇ ਦੇਖਦੇ ਰਹਿੰਦੇ ਹਾਂ। ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਆਪ ਸਰਕਾਰ ਪੂਰੀ ਤਰਾਂ ਫੈਲ ਸਾਬਤ ਹੋਈ ਹੈ। ਸਰਕਾਰ ਦੀ ਢਿੱਲ ਕਰਕੇ ਹੀ ਇਨ੍ਹਾਂ ਗੁੰਡਿਆਂ, ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਗੁੰਡਾਰਾਜ ਵੱਧਦਾ ਜਾ ਰਿਹੈ।  ਜਦ ਕਾਰੋਬਾਰੀ ਸੁਰੱਖਿਅਤ ਨਹੀ ਹੈ ਪੰਜਾਬ ਤਰੱਕੀ ਵੱਲ ਕਿਵੇਂ ਵਧ ਸਕਦਾ ਹੈ। ਅਜੇ ਮੰਗੂਪੁਰ ਨੇ ਸਰਕਾਰ ਨੂੰ ਇਨ੍ਹਾਂ ਗੈਂਗਸਟਰਾ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਅਤੇ ਲੋਕਾਂ ਨੂੰ ਵੀ ਸਭ ਕੁੱਝ ਸੋਚ ਸਮਝ ਕੇ ਸਰਕਾਰ ਬਣਾਉਣ ਦੀ ਅਪੀਲ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੈਸਜ਼ 2027 ਸਬੰਧੀ ਜ਼ਿਲ੍ਹੇ ਦੇ ਅਫ਼ਸਰ ਅਤੇ ਟੈਕਨੀਕਲ ਅਸਿਸਟੈਂਟ ਦੀ ਕਰਵਾਈ ਟ੍ਰੇਨਿੰਗ 
Next articleਅਮਰੀਕਾ ਇਜਰਾਇਲ ਵਲੋਂ ਈਰਾਨ ਸਮੇਂਤ ਖਾੜੀ ਦੇਸ਼ਾ ਨਾਲ ਜੰਗ ਤੋਂ ਬਾਦ ਮੰਦੀ ਦਾ ਅਸਰ ਭਾਰਤ ‘ਚ ਵੀ ਮੰਡਰਾਉਣ ਲੱਗਿਆ