HOME ਐਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ‘ਚ’ ਐਕਟੀਵਾ ਸਵਾਰ ਦੀ ਮੌਤ।

ਐਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ‘ਚ’ ਐਕਟੀਵਾ ਸਵਾਰ ਦੀ ਮੌਤ।

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਅੱਡਾ ਟੌਂਸਾ(ਗੁਰਦੁਆਰਾ ਸਾਹਿਬ ) ਦੇ ਸਾਹਮਣੇ ਐਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ ਉਨ੍ਹਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆ ਕਿ ਇਕ ਐਬੂਲੈਂਸ ਜਿਸ ਦਾ ਨੰਬਰ ਪੀ ਬੀ 65 ਏ ਵੀ 0446 ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਹਰੀਪੁਰ ਰੋਪੜ੍ਹ ਚਲਾ ਰਿਹਾ ਸੀ ।ਜੋ ਕਿ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਈਡ ਜਾ ਰਹੀ ਸੀ ਅਤੇ ਇੱਕ ਐਕਟਿਵਾ ਸਕੂਟੀ ਪੀ ਬੀ 20ਡੀ 8197 ਜਿਸ ਨੂੰ ਸਨੀ ਗੁਪਤਾ ਪੁੱਤਰ ਅਸ਼ੋਕ ਗੁਪਤਾ ਵਾਸੀ ਬਨਾਂ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਇਹ ਵੀ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਈਡ ਜਾ ਰਿਹਾ ਸੀ ਜਦੋਂ ਇਹ ਦੋਨੋਂ ਵਾਹਨ ਉਪਰੋਕਤ ਸਥਾਨ ਤੇ ਪਹੁੰਚੇ ਤਾਂ ਐਬੁਲੈਂਸ ਨੇ ਐਕਟਿਵਾ ਸਕੂਟੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ   ਐਕਟਿਵਾ ਚਾਲਕ ਸਨੀ ਗੁਪਤਾ ਗੰਭੀਰ ਜਖਮੀ ਹੋ ਗਿਆ ।ਜਿਸ ਨੂੰ ਸਥਾਨਕ ਲੋਕਾਂ ਨੇ  ਪ੍ਰਾਈਵੇਟ ਵਹਿਕਲ ਰਾਹੀ ਉਸ ਨੂੰ ਇਲਾਜ ਸਿਵਲ ਹਸਪਤਾਲ ਰੋਪੜ੍ਹ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਐਸ ਐਸ ਐਫ ਦੀ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਐਬੁਲੈਂਸ ਨੂੰ ਰੋਡ ਤੋਂ ਸਾਇਡ ਤੇ ਕਰਵਾਈਆਂ ਅਤੇ ਅਵਾਜਾਈ ਨੂੰ ਸੰਚਾਰੂ ਢੰਗ ਨਾਲ ਬਹੁਤ ਕਰਵਾਇਆ ਅਤੇ ਦੋਨਾਂ ਵਾਹਨਾਂ ਨੂੰ ਆਸਰੋਂ ਚੌਂਕੀ ਦੇ ਹਵਾਲੇ ਕਰ ਦਿੱਤਾ ਗਿਆ। ਆਸਰੋਂ ਪੁਲਿਸ ਵਲੋਂ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੀਵਾਲੀ
Next articleਦ ਨੋਰਵੁੱਡ ਸਕੂਲ ਨੇ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਅਧੀਨ ਸ਼ਿਲਪਕਾਰੀ ਪ੍ਰਦਰਸ਼ਨੀ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਆਯੋਜਨ।