ਜਲੰਧਰ (ਸਮਾਜ ਵੀਕਲੀ)- ਅੱਜ ਮਿਤੀ 06.08.2021 ਨੂੰ ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਇਸ ਵਿੱਚ ਰੋਸ਼ਨਾਬਾਦ, ਹਰਿਦਵਾਰ ਵਿਖੇ ਉਚੱਜਾਤੀ ਦੇ ਵਿਅਕਤੀਆਂ ਵੱਲੋ ਭਾਰਤ ਦੀ ਮਹਿਲਾ ਹਾਕੀ ਦੇ ਟੋਕਿਉ ਦੇ ਉਲੰਪਿਕ ਖੇਡਾਂ ਵਿੱਚ ਹੋਈ ਹਾਰ ਦੇ ਬਾਅਦ, ਟੀਮ ਦੀ ਦਲਿਤ ਖਿਡਾਰਨ ਦੇ ਘਰ ਦੇ ਬਾਹਰ ਡਾਂਸ ਕਰਕੇ, ਪਟਾਖੇ ਚਲਾ ਕੇ ਅਤੇ ਹੁੱਲੜਬਾਜੀ ਕਰਕੇ ਉਸਦਾ ਦਾ ਮਜਾਕ ਬਣਾਇਆ ਗਿਆ ਅਤੇ ਉਸਨੂੰ ਜਾਤੀ ਸੂਚਕ ਸ਼ਬਦ ਕਹਿ ਕੇ ਅਤੇ ਗਾਲਾਂ ਕੱਡ ਕੇ ਉਸਦਾ ਨਿਰਾਦਰ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਟੀਮ ਵਿੱਚ ਦਲਿਤ ਖਿਡਾਰਨਾਂ ਦੀ ਵੱਧ ਗਿਣਤੀ ਹੋਣ ਕਰਕੇ ਇਸ ਟੀਮ ਦੀ ਹਾਰ ਹੋਈ, ਦੇ ਬਾਰੇ ਚਰਚਾ ਕੀਤੀ ਗਈ ਅਤੇ ਇਸ ਮੰਦਭਾਗੀ ਘਟਨਾ ਦੀ ਫੋਰਮ ਦੇ ਮੈਂਬਰਾਂ ਵੱਲੋਂ ਸਖਤ ਨਿਖੇਦੀ ਕੀਤੀ ਗਈ। ਫੋਰਮ ਵੱਲੋਂ ਸਰਕਾਰਾਂ ਤੋਂ ਇਹ ਮੰਗ ਕੀਤੀ ਗਈ ਕਿ ਇਸ ਘਿਨੌਣੀ ਘਟਨਾ ਕਰਨ ਵਾਲੇ ਇਹਨਾ ਫਿਰਕਾਪ੍ਰਸਤ ਅਤੇ ਵੰਡਪਾਉ ਸ਼ਕਤੀਆਂ ਨੂੰ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਇਹਨਾ ਤੇ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇ।ਫੋਰਮ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆ ਨੂੰ ਜਾਤਾਂ ਵਿੱਚ ਵੰਡਣਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਬਰਾਬਰ ਹੈ । ਇਸ ਮੋਕੇ ਤੇ ਖੇਡ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਟੀਮ ਨੂੰ ਵਧਾਈ ਤੇ ਦਿੱਤੀ ਗਈ, ਪਰ ਇਸ ਮੰਦਭਾਗੀ ਘਟਨਾ ਤੇ ਕੋਈ ਵੀ ਬਿਆਨ ਨਹੀ ਆਇਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਫੋਰਮ ਵਲੋਂ ਕੇਂਦਰ ਸਰਕਾਰ ਦੀ ਢਿੱਲੀ ਕਾਰਗੁਜਾਰੀ ਅਤੇ ਨੀਤੀਆਂ ਦੀ ਸਖਤ ਨਿੰਦਾ ਕੀਤੀ ਗਈ ।
ਇਸ ਮੌਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੌਜੂਦ ਸਨ:-
ਐਡਵੋਕੇਟ ਪ੍ਰਿਤਪਾਲ ਸਿੰਘ (ਪ੍ਰਧਾਨ)
ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ)
ਐਡਵੋਕੇਟ ਰਜਿੰਦਰ ਕੁਮਾਰ(ਉਪ-ਪ੍ਰਧਾਨ)
ਐਡਵੋਕੇਟ ਰਾਜਕੁਮਾਰ ਬੈਂਸ
ਐਡਵੋਕੇਟ ਹਰਪ੍ਰੀਤ ਸਿੰਘ
ਐਡਵੋਕੇਟ ਨਵਜੋਤ ਵਿਰਦੀ
ਐਡਵੋਕੇਟ ਰਜਿੰਦਰ ਕੁਮਾਰ ਮਹਿਮੀ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਦਰਸ਼ਨ ਸਿੰਘ
ਐਡਵੋਕੇਟ ਹਰਭਜਨ ਸਾਂਪਲਾ
ਐਡਵੋਕੇਟ ਸਤਨਾਮ ਸੁਮਨ
ਐਡਵੋਕੇਟ ਰਮਨ ਕੁਮਾਰ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਮਧੁ ਰਚਨਾ
ਐਡਵੋਕੇਟ ਸੁਦੇਸ਼ ਕੁਮਾਰੀ
ਐਡਵੋਕੇਟ ਪਰਵੀਨ ਬਾਲਾ
ਐਡਵੋਕੇਟ ਸੱਤਪਾਲ ਵਿਰਦੀ
ਐਡਵੋਕੇਟ ਤਜਿੰਦਰ ਬੱਧਣ
ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ
ਐਡਵੋਕੇਟ ਪਵਨ ਵਿਰਦੀ
ਐਡਵੋਕੇਟ ਜਗਜੀਵਨ
ਐਡਵੋਕੇਟ ਸੰਨੀ ਕੌਲ
ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ
ਜਾਰੀ ਕਰਤਾ:- ਰਾਜੂ ਅੰਬੇਡਕਰ (ਸਕੱਤਰ)
Download and Install ‘Samaj Weekly’ App
https://play.google.com/store/apps/details?id=in.yourhost.samajweekly