ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਹੋਈ ਚੋਣ, ਚਰਨ ਦਾਸ ਸੰਧੂ ਬਣੇ ਨਵੇਂ ਪ੍ਰਧਾਨ

ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੁਸਾਇਟੀ ਦੀ ਨਵੀਂ ਬੋਡੀ ਦੇ ਅਹੁਦੇਦਾਰ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰ ।

ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਹੋਈ ਚੋਣ
ਚਰਨ ਦਾਸ ਸੰਧੂ ਬਣੇ ਨਵੇਂ ਪ੍ਰਧਾਨ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਆਪਣਾ ਆਮ ਅਜਲਾਸ 11 ਫਰਵਰੀ 2024 ਨੂੰ ਅੰਬੇਡਕਰ ਭਵਨ, ਡਾ.ਅੰਬੇਡਕਰ ਮਾਰਗ, ਜਲੰਧਰ ਵਿਖੇ ਬੁਲਾਇਆ । ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਕਿਹਾ ਕਿ ਸੁਸਾਇਟੀ ਤਕਰੀਬਨ 1970 ਤੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਇੱਕ ਸਮਾਜਿਕ, ਸੱਭਿਆਚਾਰਕ ਅਤੇ ਗੈਰ ਰਾਜਨੀਤਿਕ ਸੰਸਥਾ ਹੈ। ਇਹ ਸੰਸਥਾ ਸੁਸਾਇਟੀ ਐਕਟ1860 ਦੇ ਅਧੀਨ ਰਜਿਸਟਰਡ ਹੈ। ਉਨਾਂ ਨੇ ਅੱਗੇ ਕਿਹਾ ਕਿ ਸੁਸਾਇਟੀ ਪਿਛਲੇ ਤਕਰੀਬਨ 50 ਸਾਲ ਤੋਂ ਉੱਘੇ ਅੰਬੇਡਕਰਵਾਦੀ ਅਤੇ ਸੰਪਾਦਕ ਭੀਮ ਪਤ੍ਰਿਕਾ ਸ੍ਰੀ ਲਹੌਰੀ ਰਾਮ ਬਾਲੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਦੀ ਰਹੀ ਹੈ। ਬਲਦੇਵ ਭਾਰਤਵਾਜ ਨੇ ਅੱਗੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸਬੰਧਤ ਉਨ੍ਹਾਂ ਦਾ ਜਨਮਦਿਨ 14 ਅਪ੍ਰੈਲ, ਧੰਮ ਦੀਕਸ਼ਾ ਦਿਵਸ 14 ਅਕਤੂਬਰ ਅਤੇ ਬੁੱਧ ਜਿਯੰਤੀ ਹਰ ਸਾਲ ਬਹੁਤ ਹੀ ਧੂਮ ਧਾਮ ਨਾਲ ਅਤੇ ਸ਼ਰਧਾ ਪੂਰਵਕ ਮਨਾਉਂਦੀ ਰਹੀ ਹੈ। ਇਹਨਾਂ ਸਮਾਗਮਾਂ ਵਿੱਚ ਸੁਸਾਇਟੀ ਦੇਸ਼ ਵਿਦੇਸ਼ ‘ਚੋਂ ਬੁੱਧੀਜੀਵੀਆਂ ਨੂੰ ਬੁਲਾ ਕੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਅਤੇ ਅੰਬੇਡਕਰੀ ਵਿਚਾਰਧਾਰਾ ਤੇ ਚਾਨਣਾ ਪਾਉਣ ਲਈ ਪਬਲਿਕ ਫੰਕਸ਼ਨ ਕਰਕੇ ਆਮ ਜਨਤਾ ਦੇ ਰੂ ਬਰੂ ਕਰਦੀ ਰਹੀ ਹੈ। ਸੁਸਾਇਟੀ ਭੱਖਦੇ ਮਸਲਿਆਂ ਤੇ ਵਿਚਾਰ ਗੋਸ਼ਟੀਆਂ ਕਰਦੀ ਹੈ ਅਤੇ ਬਹੁਤ ਸਾਰੀਆਂ ਵਿਚਾਰ ਗੋਸ਼ਟੀਆਂ ਕਰਕੇ ਜਿਨ੍ਹਾਂ ਵਿੱਚ ਵਿਦਵਾਨਾਂ ਨੂੰ ਬੁਲਾ ਕੇ ਆਮ ਜਨਤਾ ਨੂੰ ਅੰਬੇਡਕਰੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਂਦਾ ਹੈ । ਆਮ ਅਜਲਾਸ ਦੇ ਮੁੱਖ ਮਹਿਮਾਨ ਡਾ. ਜੀ. ਸੀ. ਕੌਲ ਜੋ ਸੁਸਾਇਟੀ ਨਾਲ ਪਿਛਲੇ ਤਕਰੀਬਨ 50 ਸਾਲ ਤੋਂ ਜੁੜੇ ਹਨ ਅਤੇ ਕਈ ਵਾਰ ਇਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਨੇ ਸੁਸਾਇਟੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਉਸ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ ਜਦੋਂ ਬਾਬਾ ਸਾਹਿਬ ਦਾ ਬਹੁਤ ਵਿਰੋਧ ਹੁੰਦਾ ਸੀ । ਸੋਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਸੁਸਾਇਟੀ ਦੀ ਦੋ ਸਾਲ ਦੀ ਰਿਪੋਰਟ ਪੜ੍ਹੀ ਅਤੇ ਇਸ ਦੇ ਨਾਲ ਹੀ ਦੋ ਸਾਲ ਦੀ ਵਿੱਤੀ ਰਿਪੋਰਟ ਵੀ ਹਾਊਸ ਵਿੱਚ ਪੇਸ਼ ਕੀਤੀ। ਚਰਨ ਦਾਸ ਸੰਧੂ ਨੇ ਹਾਊਸ ਨੂੰ ਕਿਹਾ ਕਿ ਜੇ ਕਿਸੇ ਨੂੰ ਰਿਪੋਰਟ ਤੇ ਇਤਰਾਜ਼ ਹੈ ਤਾਂ ਉਹ ਦੱਸ ਸਕਦਾ ਹੈ ਜੇ ਨਹੀਂ ਹੈ ਤਾਂ ਇਸ ਨੂੰ ਹਾਊਸ ਹੱਥ ਖੜੇ ਕਰਕੇ ਪ੍ਰਵਾਨਗੀ ਦੇਵੇ । ਇਸ ਨੂੰ ਹਾਊਸ ਨੇ ਹੱਥ ਖੜੇ ਕਰ ਕੇ ਪਾਸ ਕਰ ਦਿੱਤਾ ।

ਸੁਸਾਇਟੀ ਦੇ ਪ੍ਰਧਾਨ ਸੋਹਣ ਲਾਲ ਸਾਬਕਾ ਡੀ. ਪੀ. ਆਈ (ਕਾਲਜਾਂ) ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਮੌਜੂਦਾ ਬੌਡੀ ਨੂੰ ਭੰਗ ਕਰ ਦਿੱਤਾ । ਇਸ ਉਪਰੰਤ ਚੋਣ ਅਧਿਕਾਰੀ ਹਰਭਜਨ ਦਾਸ ਸਾਂਪਲਾ ਐਡਵੋਕੇਟ ਨੇ ਆਪਣੇ ਸਹਾਇਕ ਚੋਣ ਅਧਿਕਾਰੀ ਡਾਕਟਰ ਗੁਰਪਾਲ ਚੌਹਾਨ ਦੇ ਸਹਿਯੋਗ ਨਾਲ ਸੁਸਾਇਟੀ ਦੀ ਨਵੀਂ ਬੌਡੀ ਦੀ ਚੋਣ ਨੂੰ ਅੰਜਾਮ ਦਿੱਤਾ । ਸਰਬ ਸ਼੍ਰੀ ਚਰਨ ਦਾ ਸੰਧੂ – ਪ੍ਰਧਾਨ, ਪ੍ਰੋਫੈਸਰ ਬਲਬੀਰ – ਉੱਪਰ ਪ੍ਰਧਾਨ, ਬਲਦੇਵ ਰਾਜ ਭਾਰਦਵਾਜ – ਜਨਰਲ ਸਕੱਤਰ, ਡਾ. ਮਹਿੰਦਰ ਸੰਧੂ – ਸਹਾਇਕ ਸਕੱਤਰ, ਤਿਲਕ ਰਾਜ – ਕੈਸ਼ੀਅਰ, ਪਰਮਿੰਦਰ ਸਿੰਘ ਖੁਤਣ – ਐਡੀਟਰ, ਹਰਭਜਨ ਦਾਸ ਸਾਂਪਲਾ – ਕਾਨੂੰਨੀ ਸਲਾਹਕਾਰ, ਮੈਡਮ ਸੁਦੇਸ਼ ਕਲਿਆਣ – ਮੁੱਖ ਸਲਾਹਕਾਰ ਅਤੇ ਪ੍ਰੋਫੈਸਰ (ਡਾ.) ਜੀ. ਸੀ. ਕੌਲ – ਪੈਟਰਨ ਸਰਬ ਸੰਮਤੀ ਨਾਲ ਚੁਣੇ ਗਏ। ਇਸ ਦੇ ਨਾਲ ਹੀ ਜਸਵਿੰਦਰ ਵਰਿਆਣਾ, ਡਾ. ਕਮਲਸ਼ੀਲ ਬਾਲੀ, ਰਾਜਕੁਮਾਰ ਵਰਿਆਣਾ ਬਲਦੇਵ ਰਾਜ ਜੱਸਲ ਅਤੇ ਡਾ. ਚਰਨਜੀਤ ਸਿੰਘ ਸਰਬ ਸੰਮਤੀ ਨਾਲ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਜਸਲ, ਕ੍ਰਿਸ਼ਨ ਕਲਿਆਣ, ਲਹਿਮਬਰ ਰਾਮ, ਮੁਲਖ ਰਾਜ ਰੱਤੂ, ਰਾਮ ਲਾਲ, ਲਲਿਤ ਕੁਮਾਰ ਕੰਗਣੀਵਾਲ, ਪਿਛੌਰੀ ਲਾਲ ਸੰਧੂ, ਧਨੀ ਰਾਮ ਸੂਦ, ਰਾਮ ਸਰੂਪ ਬਾਲੀ, ਰੋਮੀ, ਨਿਤੀਸ਼ ਕੁਮਾਰ, ਚਰਨਜੀਤ ਰਾਏ, ਸੋਹਨ ਲਾਲ ਕੌਲ, ਆਸ਼ਨਾ, ਪਲਵੀ, ਵਿਕਾਸ ਕੁਮਾਰ ਅਤੇ ਹਰਬੰਸ ਲਾਲ ਆਦਿ ਮੌਜੂਦ ਸਨ।
ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

Previous article36ਵੀਆਂ ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ
Next articleਜਸਵਿੰਦਰ ਪੰਜਾਬੀ ਉਰਫ਼ “ਮਾਰਕ ਟੱਲੀ”-