(ਸਮਾਜ ਵੀਕਲੀ)
ਉੱਗ ਖੜ੍ਹੀ ਹੈ ਅਮਰਵੇਲ, ਸ਼ਹਿਰ, ਪਿੰਡ, ਗਰਾਂ ‘ਚ
ਚੂਸ ਗਈ ਰੰਗ-ਰੂਪ ਹੱਡੀਆਂ ਨੂੰ ਝੋਰਾ ਪੈ ਗਿਆ
ਟਾਹਣੀ-ਟਾਹਣੀ ਸੁੱਕ ਰਹੀ ਪੱਤ ਪੱਤ ਬੇਜਾਨ ਹੈ
ਜਰਦ ਹੁਸਨ ਨਿਖਰਿਆ ਵਿਹੁ ਬਣ ਜੜ੍ਹਾਂ ‘ਚ ਬਹਿ ਗਿਆ
ਰੱਤ ਅਸਾਡੀ ਪੀ ਗਈ ਵੱਧ ਗਈ ਇਹ ਅਰਸ਼ ਤੱਕ
ਵਜੂਦ ਜਾਂਦਾ ਮੁੱਕਦਾ ਤਨ ਭੋਗ ਬਣਕੇ ਰਹਿ ਗਿਆ
ਘੇਰਾ ਜੋ ਪਾ ਕੇ ਬਹਿ ਗਈ ਨਬਜ਼ ਜਾਪੇ ਰੁਕ ਰਹੀ
ਛਾਂਗੋ ਕਿ ਜਿਸਮ ਸੁੰਗੜ ਕੇ ਸੁੱਕਾ ਕਰੰਗ ਰਹਿ ਗਿਆ
ਛੱਤ ਚੋਂਦੀ, ਕੰਧ ਡਿੱਗ ਰਹੀ, ਬਦਲਾ ਹੈ ਕਿਹੜੀ ਭੁੱਲ ਦਾ
ਹੀਲਾ ਕਰੋ ਸਿਉਂਕ ਦਾ ਘਰ ਢਿਹੰਦਾ ਢਿਹੰਦਾ ਢਹਿ ਗਿਆ
ਦੀਪ ਸੰਧੂ
+61 459 966 392