ਸ਼ਰਾਈਨ ਬੋਰਡ ਯਾਤਰੀਆਂ ਨਾਲ ਕਰ ਰਿਹਾ ਮਤਰੇਈ ਮਾਵਾਂ ਵਾਲਾ ਸਲੂਕ – ਬਬਿਤਾ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ)
ਭਾਰਤ ਅਤੇ ਦੇਸ਼ ਵਿਦੇਸ਼ ਦੇ ਨਾਗਰਿਕਾਂ ਨੂੰ ਪਰਿਵਾਰਿਕ ਮਾਹੌਲ ਅਤੇ ਅਨੁਸ਼ਾਸਿਤ ਸਲੀਕੇ ਨਾਲ ਯਾਤਰਾ ਕਰਵਾਉਣ ਵਾਲੀ ਇਲਾਕੇ ਦੀ ਇੱਕ ਮਾਤਰ ਸੰਸਥਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਭੋਲੇ ਬਾਬਾ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਮੰਡਲ ਨੇ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਦੇ ਲਗਾਤਾਰ 19 ਸਾਲ ਪੂਰੇ ਕਰਨ ਦਾ ਗੌਰਵਮਈ ਮੁਕਾਮ ਹਾਸਲ ਕਰ ਲਿਆ ਹੈ। ਮਹਿਲਾ ਵਿੰਗ ਦੀ ਮੰਡਲ ਪ੍ਰਧਾਨ ਲਾਇਨ ਬਬਿਤਾ ਸੰਧੂ ਨੇ ਦੱਸਿਆ ਮਿਤੀ 1 ਜੁਲਾਈ ਦਿਨ ਸੋਮਵਾਰ ਨੂੰ ਸ਼ਾਨ-ਓ-ਸ਼ੌਕਤ ਨਾਲ ਰਵਾਨਾ ਹੋਇਆ ਜਥਾ ਸ਼੍ਰੀ ਹਿਮ ਸ਼ਿਵਲਿੰਗ ਜੀ ਪਾਵਣ ਦਰਸ਼ਨ ਕਰਨ ਕਰਕੇ ਰਾਜ਼ੀ ਖੁਸ਼ੀ ਵਾਪਿਸ ਪਰਤ ਆਇਆ ਹੈ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਸੇਕ੍ਰੇਟਰੀ ਦਿਨਕਰ ਸੰਧੂ ਨੇ ਕਿਹਾ ਕਿ ਬਰਫਾਨੀ ਬਾਬਾ ਦੀ ਕ੍ਰਿਪਾ ਸਦਕਾ ਮੰਡਲ ਨਾਲ ਗਏ ਹਰ ਇੱਕ ਯਾਤਰੀ ਨੂੰ ਉਹਨਾਂ ਦੇ ਪਾਵਣ ਸਵਰੂਪ ਦੇ ਦੁਰਲੱਭ ਦਰਸ਼ਨ ਕਰਨ ਦਾ ਸੌਭਾਗ ਪ੍ਰਾਪਤ ਹੋਇਆ ਜਦਕਿ ਪ੍ਰਭੂ ਸਾਨੂੰ ਦਰਸ਼ਨ ਦੇਣ ਉਪਰੰਤ 6 ਦਿਨਾਂ ਵਿੱਚ ਹੀ ਅੰਤਰਧਿਆਨ ਹੋ ਗਏ।ਸ਼ਰਾਈਨ ਬੋਰਡ ਦੇ ਮਾੜੇ ਪ੍ਰਬੰਧਾਂ ‘ਤੇ ਤਿੱਖਾ ਹਮਲਾ ਕਰਦਿਆਂ ਮੰਡਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ ਨੇ ਕਿਹਾ ਕਿ ਸ਼ਰਾਈਨ ਬੋਰਡ ਯਾਤਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ, ਸਰਕਾਰੀ ਹੁਕਮਾਂ ਅਨੁਸਾਰ ਕਾਨਵਾਈ ਚੱਲਣ ਦੇ ਆਦੇਸ਼ ਸਵੇਰੇ 5 ਵਜੇ ਦੇ ਹੁੰਦੇ ਹਨ ਜਦਕਿ ਬਾਲਟਾਲ ਤੋਂ ਗੱਡੀਆਂ ਦੀ ਪਾਰਕਿੰਗ ਲਗਭਗ 5 ਕਿਲੋਮੀਟਰ ਦੂਰ ਬਣਾਈ ਗਈ ਹੈ, ਹਰ ਵੱਡੀ ਛੋਟੀ ਉਮਰ ਦੇ ਯਾਤਰੀ ਨੂੰ ਸਵੇਰੇ 3 ਵਜੇ ਉੱਠਕੇ ਆਪਣੇ ਭਾਰੀ ਭਰਕਮ ਸਮਾਨ ਵਾਲੇ ਅਟੈਚੀਆਂ ਨੂੰ ਚੁੱਕਕੇ ਹਨੇਰੇ ਅਤੇ ਵਰ੍ਹਦੇ ਮੀਂਹ ਵਿੱਚ ਬੱਸਾਂ ਤੱਕ ਪਹੁੰਚਣ ਵਿੱਚ ਅਤਿਅੰਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫ੍ਰੀ ਜਾਂ ਕਿਰਾਏ ਵਾਲੀ ਕੋਈ ਵੀ ਬੱਸ/ਕਾਰ ਸੇਵਾ ਨਹੀਂ ਮਿਲਦੀ। ਇਸ ਮਾੜੀ ਵਿਵਸਥਾ ਦੀ ਬੀ.ਜੇ.ਪੀ ਆਗੂ ਅੰਜੂ ਖੁਰਾਣਾ, ਯੂ.ਕੇ ਤੋਂ ਦਲਜੀਤ ਕੌਰ, ਯੂ.ਐਸ.ਏ ਤੋਂ ਨਿਲਾਂਸ਼ੂ ਜਾਲਫ, ਸਪੇਨ ਤੋਂ ਰਮਨਦੀਪ ਸਿੰਘ, ਲਾਇਨ ਲੋਕੇਸ਼ ਵਾਲੀਆ, ਸਚਿਨ ਭਾਰਤੀ, ਅਮਨ ਚੌਹਾਨ ਤੋਂ ਇਲਾਵਾ ਹੋਰ ਯਾਤਰੀਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।ਮੰਡਲ ਪ੍ਰਧਾਨ ਅਸ਼ੋਕ ਸੰਧੂ, ਬਬਿਤਾ ਸੰਧੂ ਨੇ ਅਰਬਾਂ-ਖਰਬਾਂ ਰੁਪਏ ਖਰਚ ਕੇ ਭੰਡਾਰੇ ਲਗਾਉਣ, ਪਿਠੂ ਘੋੜੇ ਵਾਲਿਆਂ ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਸੇਵਾ ਵਿੱਚ ਲੱਗੀ ਭਾਰਤ ਦੀ ਫੌਜ ਦਾ ਕੋਟਿ ਕੋਟਿ ਧੰਨਵਾਦ ਅਤੇ ਪ੍ਰਣਾਮ ਕੀਤਾ ਜਿਨ੍ਹਾਂ ਸਦਕਾ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਸਫਲ ਹੁੰਦੀ ਹੈ। 19ਵੀਂ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸਫਲ ਹੋਣ ‘ਤੇ ਦੇਸ਼ ਵਿਦੇਸ਼ ਦੀਆਂ ਦਾਨਵੀਰ ਸ਼ਖਸ਼ੀਅਤਾਂ ਨੇ ਮੰਡਲ ਦੇ ਸਮੂਹ ਪ੍ਰਬੰਧਕਾਂ ਨੂੰ ਸਨੇਹਿਲ ਵਧਾਈਆਂ ਦਿੱਤੀਆਂ ਅਤੇ ਭੋਲੇ ਬਾਬਾ ਜੀ ਦਾ ਕੋਟਿ ਕੋਟਿਨ ਸ਼ੁਕਰਾਨਾ ਅਦਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly