HOME ਅਮਰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

ਅਮਰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ

1

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ )  ਗੁਰਦਾਸ ਐਂਟਰਟੇਨਰਜ਼ ਕਲਚਰਲ ਕਲੱਬ (ਰਜਿ.) ਵਲੋਂ ਪਿੰਡ ਰਟੈਂਡਾ ਵਿਖੇ ਕਲੱਬ ਦੇ ਚੇਅਰਮੈਨ ਸ. ਸੁਨੀਲ ਕੁਮਾਰ ਦੀ ਅਗਵਾਈ ਹੇਠ ਅਮਰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਸਾਡੀ ਆਜ਼ਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨਾ ਅਤੇ ਨੌਜਵਾਨ ਪੀੜ੍ਹੀ ਵਿੱਚ ਦੇਸ਼ਭਗਤੀ ਦੀ ਚਿੰਗਾਰੀ ਜਗਾਉਣਾ ਸੀ। ਸਮਾਗਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਜੀ ਦੀ ਫੋਟੋ ਅੱਗੇ ਫੁੱਲ ਮਾਲਾ ਅਰਪਣ ਕਰਕੇ ਕੀਤੀ ਗਈ। ਮਸ਼ਹੂਰ ਪੰਜਾਬੀ ਲੋਕ ਗਾਇਕ ਪਰਮਿੰਦਰ ਸੇਖੌਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੀ ਕੁਰਬਾਨੀ ਦੇ ਕਰਜ਼ਦਾਰ ਹਾਂ ਅਤੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੀ ਰਚਨਾ ਲਈ ਕੰਮ ਕਰੀਏ। ਉਨ੍ਹਾਂ ਨੇ ਸ਼ਹੀਦੀ ਨੂੰ ਸਮਰਪਿਤ ਗੀਤ ਵੀ ਪੇਸ਼ ਕੀਤੇ । ਇਸ ਮੌਕੇ ਵੈਦ ਬਲਬੀਰ ਸਿੰਘ ਨੇ ਵੀ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਤੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਦੇ ਅਣਜਾਣ ਪਹਲੂਆਂ ਨੂੰ ਰੌਸ਼ਨ ਕੀਤਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਕਲੱਬ ਦੇ ਹੋਰ ਮੈਂਬਰਾਂ ਨੇ ਵੀ ਭਾਗ ਲਿਆ, ਜਿਸ ਵਿੱਚ ਜਸਕਰਨ ਰੱਤੂ, ਜਸ਼ਨਦੀਪ ਨਾਫ਼ਰ, ਨਵਜੋਤ ਨਾਫ਼ਰ, ਨੇਹਾ ਰਾਣੀ, ਅਮਿਤ ਕੁਮਾਰ, ਸੁਮਿਤ ਕੁਮਾਰ, ਸੰਦੀਪ ਸਿੰਘ, ਰਾਜਵਿੰਦਰ, ਜੁਗਰਾਜ ਸਿੰਘ, ਰਾਮ ਲੁਭਾਇਆ ਆਦਿ ਸ਼ਾਮਿਲ ਸਨ। ਸਮਾਗਮ ਦੇ ਅੰਤ ‘ਚ ਕਲੱਬ ਦੇ ਚੇਅਰਮੈਨ ਸ਼੍ਰੀ.ਸੁਨੀਲ ਕੁਮਾਰ ਵਲੋਂ ਸਾਰੇ ਸਹਿਯੋਗੀਆਂ ਦਾ, ਖਾਸ ਕਰਕੇ ਲੋਕਲ ਨੌਜਵਾਨਾਂ ਅਤੇ ਮੀਡੀਆ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹ ਸਮਾਗਮ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਊਧਮ ਸਿੰਘ
Next articleਵਿਦਿਆਰਥਣ ਗੁਰਵਿੰਦਰ ਕੌਰ ਦਾ ਇੱਕ ਲੱਖ ਰੁਪਿਆ ਦੇ ਕੇ ਸਨਮਾਨ ਕੀਤਾ ਗਿਆ