ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਗੁਰਵਿੰਦਰ ਕੌਰ ਨੂੰ ਕੌੜਾ ਪਰਿਵਾਰ ਨੇ ਇੱਕ ਲੱਖ ਰੁਪਏ ਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ਸ਼੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਚਰਨ ਕੰਵਲ ਬੰਗਾ ਵਿਖੇ ਸਵ. ਨੰਦ ਕਿਸ਼ੋਰ ਕੌੜਾ ਯਾਦਗਾਰੀ ਟਰੱਸਟ ਬੰਗਾ ਵਲੋ ਸ੍ਰੀ ਸੰਜੀਵ ਕੌੜਾ ਅਤੇ ਐਡਵੋਕੇਟ ਤਜਿੰਦਰ ਕੁਮਾਰ ਹੁਰਾ ਦੀ ਨਿਗਰਾਨੀ ਹੇਠ ਸਕੂਲ ਹੈਡਮਾਸਟਰ ਰਜਿੰਦਰ ਸਿੰਘ ਆਹਲੂਵਾਲੀਆ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਨਮਾਨ ਸਮਾਗਮ ਕਰਵਾਇਆ ਜਿਸ ਵਿੱਚ ਵਿਦਿਆਰਥਣ ਗੁਰਵਿੰਦਰ ਕੌਰ ਸਪੁੱਤਰੀ ਸੁਰਿੰਦਰ ਸਿੰਘ ਅਤੇ ਜਸਵਿੰਦਰ ਕੌਰ ਨੂੰ ਜਿਲ੍ਹੇ ਵਿੱਚ ਫਸਟ ਆਉਣ ਤੇ ਇੱਕ ਲੱਖ ਰੁਪਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ। ਇਹ ਨਿਊ ਆਦਰਸ਼ ਸ.ਸ.ਸ ਸੜੋਆ ਦੀ ਵਿਦਿਆਰਥਣ ਹੈ ਅਤੇ ਪਿੰਡ ਐਮਾ ਦੀ ਵਸਨੀਕ ਹੈ। ਇਸ ਦੇ ਮਾਤਾ ਪਿਤਾ ਪ੍ਰਾਇਮਰੀ ਅਧਿਆਪਕ ਹਨ।ਯਾਦ ਰਹੇ ਕੌੜਾ ਪਰਿਵਾਰ ਨੇ ਹਰ ਸਾਲ ਦਸਵੀ ਵਿੱਚੋ ਫਸਟ ਆਉਣ ਵਾਲੇ ਵਿਦਿਆਰਥੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬੇਟੀ ਨੂੰ ਅਸ਼ੀਰਵਾਦ ਦੇ ਕੇ ਵਧਾਉ ਹੌਸਲਾ…….।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



