HOME ਅੱਖਰ ਮੰਚ ਕਪੂਰਥਲਾ ਵੱਲੋਂ ਸ਼ਾਇਰ ਕਵਿੰਦਰ ਚਾਂਦ ਦਾ ਸਨਮਾਨ ਅਤੇ ਰੂਬਰੂ ਸਮਾਗਮ...

ਅੱਖਰ ਮੰਚ ਕਪੂਰਥਲਾ ਵੱਲੋਂ ਸ਼ਾਇਰ ਕਵਿੰਦਰ ਚਾਂਦ ਦਾ ਸਨਮਾਨ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ

4

ਕਪੂਰਥਲਾ   (ਸਮਾਜ ਵੀਕਲੀ)   (ਕੌੜਾ)– ਕੈਨੇਡਾ ਦੇ ਸ਼ਹਿਰ ਸਰੀ ਤੋਂ ਪੰਜਾਬ ਆਏ ਹੋਏ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨਾਲ ਅੱਖਰ ਮੰਚ ਕਪੂਰਥਲਾ ਵੱਲੋਂ ਰੂਬਰੂ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਸਮਰੱਥ ਕਵੀ ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਨੇ ਕੀਤੀ । ਸਮਾਗਮ ਦੇ ਸ਼ੁਰੂ ਵਿੱਚ ਅੱਖਰ ਮੰਚ ਸਰਪ੍ਰਸਤ ਪ੍ਰੋਫੈਸਰ  ਕੁਲਵੰਤ ਸਿੰਘ ਔਜਲਾ ਦੁਆਰਾ ਆਏ ਹੋਏ ਸਾਹਿਤਕਾਰਾਂ ਅਤੇ  ਸਾਹਿਤ ਪ੍ਰੇਮੀਆਂ ਨਾਲ ਕਵਿੰਦਰ ਚਾਂਦ ਨੇ ਜੀਵਨ ਸਫਰ ਅਤੇ ਕਾਵਿ ਨਾਲ ਸੰਬੰਧਿਤ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਜੀ ਆਇਆ ਕਿਹਾ। ਸਮਾਗਮ ਵਿੱਚ ਕਵਿੰਦਰ ਚੰਦ ਨੇ ਜਿੱਥੇ ਆਪਣੀਆਂ ਸੱਜਰੀਆਂ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ। ਉੱਥੇ ਹੀ ਆਪਣੇ ਸਾਹਿਤਕ ਯਾਤਰਾ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਪ੍ਰਵਾਸੀ ਜਿੰਦਗੀ ਦੇ ਬਦਲਦੇ ਪਰਿਪੇਖ ਬਾਰੇ ਭਾਵਪੂਰਤ ਸੰਵਾਦ ਰਚਾਇਆ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ, ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਸਾਨੀ, ਮੰਗਲ ਸਿੰਘ ਭੰਡਾਲ ਅਤੇ ਡਾਕਟਰ ਸਰਦੂਰ ਸਿੰਘ ਔਜਲਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਤੇ ਜਿੱਥੇ ਅੱਖਰ ਮੰਚ ਵੱਲੋਂ ਸ਼ਾਇਰ ਕਵਿੰਦਰ ਚਾਂਦ ਦਾ ਸਨਮਾਨ ਕੀਤਾ ਗਿਆ। ਉੱਥੇ ਕਨੇਡਾ ਦੇ ਸ਼ਹਿਰ ਕੈਲਗਿਰੀ ਤੋਂ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਗੁਰਮੀਤ ਸਿੰਘ ਸੰਗੋਜਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਆਰਟਿਸਟ ਜਸਵੀਰ ਸਿੰਘ ਸੰਧੂ, ਬਾਬਾ ਨਿਰਮਲ ਸਿੰਘ ਸਪੇਨ, ਰਾਜਵੰਤ ਸਿੰਘ ਡੱਬ, ਐਡਵੋਕੇਟ ਖਲਾਰ ਸਿੰਘ ਧੰਮ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਤੇ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਡੀ ਸਰਵਨ ਸਿੰਘ ਔਜਲਾ ਨੇ ਆਈਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਨੇ 25 ਵਰ੍ਹੇ ਨਿਭਾਈਆਂ ਵਿੱਦਿਅਕ ਖੇਤਰ ਵਿਚ ਬੇਦਾਗ਼ ਸੇਵਾਵਾਂ
Next articleਐਮ ਆਰ ਸਿਟੀ ਪਬਲਿਕ ਸਕੂਲ ਬਲਾਚੌਰ ਦਾ ਵਿਦਿਆਰਥੀ ਦਾ ਭਾਰਤੀ ਫੌਜ ਵਿੱਚ ਬਣਿਆ ਮੇਜਰ