*ਐਲੋਪੈਥੀ!*

ਰੋਮੀ ਘੜਾਮੇਂ ਵਾਲਾ
         (ਸਮਾਜ ਵੀਕਲੀ)
ਮਾਤਾ, ਤੇਈਆ, ਧਰਨ ਦੀ ਖਾਨ।
‘ਨੀਮ-ਹਕੀਮ ਖਤਰਾ ਏ ਜਾਨ’।

ਐਲੋਪੈਥੀ ਹੀ ਜਿੰਦਾਬਾਦ।
ਟੈਸਟ, ਸਕੈਨ ਤੇ ਫੇਰ ਇਲਾਜ।

ਤੀਰ-ਤੁੱਕਾ ਨਾ ਕੋਈ ਅੰਦਾਜ਼ਾ।
ਸਿੱਧੀ ਨਾਂਹ ਜਾਂ ਪੱਕਾ ਵਾਅਦਾ।

ਸੂਤ-ਸੂਤ, ਇੰਚ-ਇੰਚ ਹਿਸਾਬ।
ਅੱਖਾਂ ਸਾਹਵੇਂ ਲਵੋ ਜਨਾਬ।

ਅਪ੍ਰੇਸ਼ਨ ਜਾਂ ਚੱਲੂ ਦਵਾਈ।
ਦੋ-ਹਰਫੀ ਗੱਲ ਜਾਏ ਮੁਕਾਈ।

ਪੰਜੇ ਉਂਗਲਾਂ ਨਾ ਇੱਕਸਾਰ।
ਬੇਸ਼ੱਕ ਹਾਵੀ ਭ੍ਰਿਸ਼ਟਾਚਾਰ।

ਨਿਰਖ-ਪਰਖ ਨਾਲ ਫੜੀਏ ਰਾਹ।
ਅੰਤ ਨੂੰ ਇਹੀਉ ਸਕੇ ਬਚਾਅ।

ਬਾਕੀ ਜਿਉੰ ਝਾੜਾ ਕਰਵਾਉਣਾ।
ਪੱਲੇ ਬੱਸ ਮਨ ਨੂੰ ਸਮਝਾਉਣਾ।

ਊਰਜਾ ‘ਤੇ ਨਾਲ ਧਨ ਖਰਾਬ।
ਸਭ ਤੋਂ ਅਹਿਮ ਸਮਾਂ ਬਰਬਾਦ।

‘ਮੁੜ ਜਿਉਂ ਬੋਤੀ ਬੋਝ ਦੇ ਥੱਲੇ’।
ਅੰਤਾਂ ਨੂੰ ਮੁੜ ਇਹੀਉ ਚੱਲੇ।

ਪਿੰਡ ਘੜਾਮੇਂ ਰਿਹਾ ਤਜ਼ਰਬਾ।
ਰੋਮੀ ਹਰ ਇੱਕ ਵੇਖਿਆ ਹਰਬਾ।

ਰੋਮੀ ਘੜਾਮੇਂ ਵਾਲਾ।
   9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ੌਜੀ ਬੂਟ ਦਾ ਸਬਕ :
Next article *ਸੁੱਕੇ ਰੁੱਖ ਦੀ ਦਾਸਤਾਨ………*