ਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ: ਵਿਧਾਇਕ ਲਖਵੀਰ ਸਿੰਘ ਰਾਏ

(ਸਮਾਜ ਵੀਕਲੀ):  ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ ਹਨ। ਸ੍ਰੀ ਨਾਗਰਾ ਵੱਲੋਂ ਲਗਾਏ ਦੋਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੈਂ ਜਾਂ ਮੇਰੇ ਕਿਸੇ ਸਾਥੀ ਨੇ ਗ਼ਲਤ ਕੰਮ ਕੀਤਾ ਹੁੰਦਾ ਤਾਂ ਸ੍ਰੀ ਨਾਗਰਾ ਵਿਧਾਇਕ ਹੁੰਦੇ ਹੋਏ ਕਾਰਵਾਈ ਕਰ ਸਕਦੇ ਸਨ ਪਰ ਹੁਣ ਬੌਖਲਾਹਟ ਦਾ ਸ਼ਿਕਾਰ ਹੋ ਕੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ਨੂੰ ਦੋ ਨਹੀਂ ਸਗੋਂ 5-5 ਮਰਲੇ ਦੀਆਂ ਸਹੀ ਸਨਦਾਂ ਜਾਰੀ ਕਰੇਗੀ।

Previous articleਪਲਾਟਾਂ ਦੀਆਂ ਸਨਦਾਂ ਨੂੰ ਜਾਅਲੀ ਕਹਿਣਾ ਗ਼ਲਤ: ਨਾਗਰਾ
Next articleਤਿੰਨ ਕਰੋੜ ’ਚ ਪਿਆ ਸਤਾਰਾਂ ਮਿੰਟਾਂ ਦਾ ਹਲਫ਼ਦਾਰੀ ਸਮਾਗਮ