ਪੋਕਸੋ ਕਾਨੂੰਨ ਵਿੱਚ ਸੋਧ ਕਰਵਾਉਣ ਲਈ ਅਧਿਆਪਕ ਡਟੇ

ਚੰਡੀਗੜ੍ਹ (ਸਮਾਜ ਵੀਕਲੀ) : ਯੂਟੀ ਦੇ ਅਧਿਆਪਕਾਂ ਵੱਲੋਂ ਪੋਕਸੋ ਐਕਟ ਵਿੱਚ ਸੋਧ ਤੇ ਬਦਲਾਅ ਲਿਆਉਣ ਲਈ ਅੱਜ ਸੈਕਟਰ 17 ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਗਏ ਅਧਿਆਪਕ ਦੀ ਵਿਭਾਗੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਅਧਿਆਪਕਾਂ ਨੇ ਪ੍ਰਸ਼ਾਸਕ ਦੇ ਨਾਂ ਮੰਗ ਪੱਤਰ ’ਤੇ ਅਧਿਆਪਕਾਂ ਦੇ ਦਸਤਖ਼ਤ ਕਰਵਾਏ।

ਅਧਿਆਪਕ ਆਗੂ ਅਰਵਿੰਦ ਰਾਣਾ ਨੇ ਦੱਸਿਆ ਕਿ ਬੱਚਿਆਂ ਨਾਲ ਦੁਰਵਿਹਾਰ ਤੇ ਛੇੜਛਾੜ ਦੇ ਮਾਮਲੇ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ 2012 ਵਿੱਚ ਪੋਕਸੋ ਐਕਟ ਬਣਾਇਆ ਸੀ ਪਰ ਇਸ ਐਕਟ ਦੀ ਕਈ ਵਿਦਿਆਰਥੀਆਂ ਵੱਲੋਂ ਦੁਰਵਰਤੋਂ ਕਰ ਕੇ ਅਧਿਆਪਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਮੰਗ ਕੀਤੀ ਕਿ ਇਸ ਐਕਟ ਦੇ ਧਾਰਾ 22 ਦੇ ਭਾਗ 2 ਨੂੰ ਹਟਾਇਆ ਜਾਵੇ। ਉਨ੍ਹਾਂ ਇਸ ਐਕਟ ਦੀ ਧਾਰਾ 19 ਵਿੱਚ ਵੀ ਬਦਲਾਅ ਦੀ ਮੰਗ ਕੀਤੀ।

ਦੱਸਣਾ ਬਣਦਾ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਦੇ ਮਾਮਲੇ ਵਿੱਚ ਇਕ ਅਧਿਆਪਕ ਜੇਲ੍ਹ ਵਿੱਚ ਬੰਦ ਹੈ। ਉਸ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਵਿਭਾਗ ਨੇ ਇਸ ਅਧਿਆਪਕ ਖਿਲਾਫ ਜਾਂਚ ਕੀਤੇ ਬਗੈਰ ਪੁਲੀਸ ਨੂੰ ਜਾਣਕਾਰੀ ਦਿੱਤੀ ਤੇ ਅਧਿਆਪਕ ਦਾ ਪੱਖ ਵੀ ਨਹੀਂ ਸੁਣਿਆ ਗਿਆ ਜੋ ਕਿ ਜ਼ਿਆਦਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਕਾਰਨ ਹਰ ਸਕੂਲ ਵਿਚ ਅਧਿਆਪਕ ਸਹਿਮੇ ਹੋਏ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNepali Congress emerges as largest party
Next articleਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਪਲਟੀ